News

Cycling Benefits : ਵਧਦੀ ਉਮਰ ‘ਚ ਗੋਡਿਆਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਓ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਸਾਈਕਲਿੰਗ

ਜੇਕਰ ਤੁਸੀਂ ਗੋਡਿਆਂ ਦੇ ਦਰਦ ਨੂੰ ਵਧਦੀ ਉਮਰ ਦੀ ਸਮੱਸਿਆ ਦੇ ਰੂਪ ਵਿੱਚ ਨਹੀਂ ਝੱਲਣਾ ਚਾਹੁੰਦੇ ਤਾਂ ਇਸ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਗੋਡਿਆਂ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਦੇ ਨਾਲ-ਨਾਲ ਕਸਰਤ ਵੀ ਜ਼ਰੂਰੀ ਹੈ। ਗੋਡਿਆਂ ਨੂੰ ਠੀਕ ਰੱਖਣ ਲਈ ਸਾਈਕਲਿੰਗ ਕਾਫੀ ਹੱਦ ਤਕ ਤੁਹਾਡੀ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਕਸਰਤ ਨਹੀਂ ਕਰਦੇ ਤਾਂ ਰੋਜ਼ਾਨਾ 10-15 ਮਿੰਟ ਲਈ ਸਾਈਕਲ ਚਲਾਉਣਾ ਸ਼ੁਰੂ ਕਰੋ। ਇਸ ਨਾਲ ਸਿਰਫ ਗੋਡਿਆਂ ਨੂੰ ਹੀ ਨਹੀਂ ਬਲਕਿ ਪੂਰੇ ਸਰੀਰ ਨੂੰ ਫਿੱਟ ਰੱਖਿਆ ਜਾ ਸਕਦਾ ਹੈ। ਗੋਡਿਆਂ ਨੂੰ ਸਿਹਤਮੰਦ ਰੱਖਣ ਲਈ ਡਾਕਟਰ ਵੀ ਸਾਈਕਲ ਚਲਾਉਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨਾਲ ਗੋਡਿਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ ਤੇ ਬੁਢਾਪੇ ਵਿਚ ਵੀ ਤੁਸੀਂ ਬਿਨਾਂ ਕਿਸੇ ਸਹਾਰੇ ਦੇ ਤੁਰ ਸਕਦੇ ਹੋ।

ਇੱਕ ਸਰਵੇਖਣ ਅਨੁਸਾਰ ਪਿੰਡਾਂ ਦੇ ਲੋਕਾਂ ਦੇ ਗੋਡੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਮੇਂ ਤਕ ਮਜ਼ਬੂਤ ​​ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿੰਡ ਦੇ ਲੋਕ ਜਾਂ ਤਾਂ ਪੈਦਲ ਜਾਂਦੇ ਹਨ ਜਾਂ ਸਾਈਕਲ ਰਾਹੀਂ। ਦੂਜੇ ਪਾਸੇ ਸ਼ਹਿਰੀ ਲੋਕ ਛੋਟੇ-ਮੋਟੇ ਕੰਮਾਂ ਲਈ ਵੀ ਵਾਹਨਾਂ ਦੀ ਵਰਤੋਂ ਕਰਦੇ ਹਨ, ਜਿਸ ਵਿਚ ਗੋਡਿਆਂ ਦੀ ਕਸਰਤ ਬਿਲਕੁਲ ਨਹੀਂ ਹੁੰਦੀ। ਗੋਡਿਆਂ ਦੀਆਂ ਮਾਸਪੇਸ਼ੀਆਂ ਨੂੰ ਸਹੀ ਕਸਰਤ ਦੀ ਲੋੜ ਹੁੰਦੀ ਹੈ, ਜੋ ਸਾਈਕਲਿੰਗ ਰਾਹੀਂ ਆਸਾਨੀ ਨਾਲ ਕੀਤੀ ਜਾਂਦੀ ਹੈ।

ਸਾਈਕਲ ਚਲਾਉਣ ਨਾਲ ਖੂਨ ਦਾ ਸੰਚਾਰ ਵਧਦਾ

ਗੋਡਿਆਂ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਰੋਜ਼ਾਨਾ ਸਾਈਕਲ ਚਲਾਉਣ ਨਾਲ ਸਰੀਰ ‘ਚ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਸਾਈਕਲ ਸਚਲਾਉਣਾ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

– ਸਾਈਕਲ ਚਲਾਉਣ ਨਾਲ ਫੇਫੜਿਆਂ ਨੂੰ ਵੀ ਤਾਕਤ ਮਿਲਦੀ ਹੈ।

– ਇਸ ਤੋਂ ਇਲਾਵਾ ਸਾਈਕਲ ਚਲਾਉਣਾ ਵੀ ਅੱਖਾਂ ਲਈ ਚੰਗੀ ਕਸਰਤ ਹੈ।

– ਡਾਕਟਰਾਂ ਦਾ ਕਹਿਣਾ ਹੈ ਕਿ ਸਾਈਕਲ ਚਲਾਉਣ ਨਾਲ ਸਰੀਰ ਲੰਬੇ ਸਮੇਂ ਤਕ ਫਿੱਟ ਰਹਿੰਦਾ ਹੈ।

Related posts

ਸਿੱਧੂ ਮੂਸੇਵਾਲੇ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪੇ, ਅਦਾਲਤ ਨੇ ਲਾਈ ਇਹ ਸ਼ਰਤ

Gagan Oberoi

Happy Mother’s Day : ਵਰਕਿੰਗ ਵੂਮਨ ਇਨ੍ਹਾਂ ਟਿਪਸ ਨਾਲ ਆਸਾਨੀ ਨਾਲ ਬੈਲੈਂਸ ਕਰ ਸਕਦੀਆਂ ਹਨ ਘਰ ਤੇ ਦਫ਼ਤਰ ਦੇ ਕੰਮਕਾਜ

Gagan Oberoi

ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਨੂੰ ਲੈ ਕੇ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦਰਮਿਆਨ ਹੋਈ ਬਹਿਸ

Gagan Oberoi

Leave a Comment