Canada

ਮੋਟਰਸਾਈਕਲ ਹਾਦਸੇ ਵਿੱਚ 7 ਬੱਚਿਆਂ ਦੀ ਮਾਂ ਦੀ ਹੋਈ ਮੌਤ

ਐਡਮੰਟਨ– ਫੇਅਰਵਿਊ, ਅਲਬਰਟਾ ਨੇੜੇ ਸੁ਼ੱਕਰਵਾਰ ਨੂੰ ਮਾਰੀ ਗਈ ਮੋਟਰਸਾਈਕਲਿਸਟ ਸੱਤ ਬੱਚਿਆਂ ਦੀ ਸਿੰਗਲ ਮਾਂ ਸੀ ਤੇ ਉਹ ਇੱਕ ਬਿਜ਼ਨਸ ਵੁਮਨ ਦੇ ਨਾਲ ਨਾਲ ਵਾਲੰਟੀਅਰ ਫਾਇਰਫਾਈਟਰ ਵੀ ਸੀ।
42 ਸਾਲਾ ਚੈਂਟਲ ਜੈਡਟ ਉਸ ਸਮੇਂ ਰੈੱਡ ਅਰਥ ਕ੍ਰੀਕ ਵਿੱਚ ਆਪਣੇ ਕੰਮ ਤੋਂ ਗ੍ਰੈਂਡ ਪ੍ਰੇਰੀ, ਅਲਬਰਟਾ ਸਥਿਤ ਆਪਣੇ ਘਰ ਪਰਤ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਆਰਸੀਐਮਪੀ ਦਾ ਕਹਿਣਾ ਹੈ ਕਿ ਦੋ ਮੋਟਰਸਾਈਕਲ ਦੱਖਣ ਵੱਲ ਜਾ ਰਹੇ ਸਨ ਤੇ ਉੱਤਰ ਵੱਲ ਜਾ ਰਹੇ ਇੱਕ ਪਿੱਕਅੱਪ ਟਰੱਕ ਦੀ ਉਨ੍ਹਾਂ ਨਾਲ ਟੱਕਰ ਹੋ ਗਈ।ਮਾਊਂਟੀਜ਼ ਅਨੁਸਾਰ ਜੈਡਟ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਟਰੱਕ ਦੇ ਡਰਾਈਵਰ ਤੇ ਦੂਜੇ ਮੋਟਰਸਾਈਕਲ ਦੇ ਡਰਾਈਵਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੈਡਟ ਰੈੱਡ ਅਰਥ ਕ੍ਰੀਕ ਵਿੱਚ ਹੀ ਵੱਡੀ ਹੋਈ ਤੇ ਉਸ ਦਾ ਆਪਣਾ ਗੈਸ ਸਟੇਸ਼ਨ ਸੀ ਤੇ ਉਹ ਵਾਲੰਟੀਅਰ ਫਾਇਰਫਾਈਟਰ ਸੀ। ਉਸ ਦੇ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ ਲੈ ਕੇ 19 ਸਾਲ ਤੱਕ ਹੈ।ਆਰਸੀਐਮਪੀ ਦਾ ਕਹਿਣਾ ਹੈ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।

Related posts

FIFA Unveils World Cup Mascots for Canada, U.S., and Mexico

Gagan Oberoi

ਕਰੋਨਾਵਾਇਰਸ ਦੀ ਮਾਰ ਦੇ ਬਾਵਜੂਦ ਲਾਕਡਾਊਨ ਵਿੱਚੋਂ ਨਿਕਲਣ ਦੀ ਤਿਆਰੀ ਕਰ ਰਹੇ ਹਨ ਪ੍ਰੋਵਿੰਸ

Gagan Oberoi

ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ

Gagan Oberoi

Leave a Comment