Canada

ਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ ਤੋਂ ਛੋਟ ਦਿਤੀ

ਕੈਲਗਰੀ  – ਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਤੰਬਰ ਵਿਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਦੌਰਾਨ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ ਤੋਂ ਛੋਟ ਦੇ ਦਿਤੀ ਹੈ। ਵੈਕਸੀਨ ਪਾਸਪੋਰਟ ਲਾਗੂ ਕਰਨ ਲਈ ਉਠ ਰਹੀ ਜ਼ੋਰਦਾਰ ਮੰਗ ਦੌਰਾਨ ਕੌਮਾਂਤਰੀ ਵਿਦਿਆਰਥੀਆਂ, ਖ਼ਾਸ ਤੌਰ ’ਤੇ ਭਾਰਤ ਤੋਂ ਆਉਣ ਵਾਲਿਆਂ ਨਾਲ ਵਿਤਕਰਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ।
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ਼ ਐਲਬਰਟਾ ਅਤੇ ਮੈਕਗਿਲ ਯੂਨੀਵਰਸਿਟੀ ਵੱਲੋਂ ਲਏ ਫ਼ੈਸਲੇ ਮਗਰੋਂ ਹੋਰ ਵਿਦਿਅਕ ਸੰਸਥਾਵਾਂ ਵੀ ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਨਿਯਮ ਤੋਂ ਛੋਟ ਦੇ ਸਕਦੀਆਂ ਹਨ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਇਕ ਬੁਲਾਰੇ ਨੇ ਕਿਹਾ ਕਿ ਉਨਟਾਰੀਓ ਸਰਕਾਰ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਮਿਲਣ ਵਾਲੀਆਂ ਹਦਾਇਤਾਂ ਮੁਤਾਬਕ ਹੀ ਅੱਗੇ ਵਧਿਆ ਜਾਵੇਗਾ।

Related posts

ਕਰੋਨਾਵਾਇਰਸ ਦੀ ਮਾਰ ਦੇ ਬਾਵਜੂਦ ਲਾਕਡਾਊਨ ਵਿੱਚੋਂ ਨਿਕਲਣ ਦੀ ਤਿਆਰੀ ਕਰ ਰਹੇ ਹਨ ਪ੍ਰੋਵਿੰਸ

Gagan Oberoi

ਕੋਰੋਨਾਵਾਇਰਸ ਨੇ ਵਿਸ਼ਵ ਨੂੰ ਆਰਥਿਕਮੰਦੀ ਵੱਲ ਧੱਕਿਆ, ਸਥਿਤੀ 2009 ਤੋਂ ਵੀ ਬਦਤਰ ਹੋਵੇਗੀ

Gagan Oberoi

Canada launches pilot program testing travelers to cut down on quarantine time

Gagan Oberoi

Leave a Comment