Canada

ਜੂਨ ਦੇ ਅੰਤ ਤੱਕ 1·3 ਮਿਲੀਅਨ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨਜ਼ ਦੇ ਮਿਕਸ ਸ਼ੌਟ ਲਵਾਏ

ਓਟਵਾ  : ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1·3 ਮਿਲੀਅਨ ਕੈਨੇਡੀਅਨਜ਼ ਨੇ ਮਿਕਸਡ ਡੋਜ਼ ਲਵਾਉਣ ਦਾ ਫੈਸਲਾ ਕੀਤਾ।
ਸੋਮਵਾਰ ਨੂੰ ਪਬਲਿਸ਼ ਹੋਈ ਇਸ ਰਿਪੋਰਟ ਵਿੱਚ ਆਖਿਆ ਗਿਆ ਕਿ 31 ਮਈ ਤੇ 26 ਜੂਨ ਦਰਮਿਆਨ ਆਪਣਾ ਦੂਜਾ ਸ਼ੌਟ ਲਵਾਉਣ ਵਾਲੇ 6·5 ਮਿਲੀਅਨ ਲੋਕਾਂ ਵਿੱਚੋਂ ਹਰੇਕ ਪੰਜ ਵਿੱਚੋਂ ਇੱਕ ਨੇ ਆਪਣ ਪਹਿਲੇ ਸ਼ੌਟ ਵਿੱਚ ਵਰਤੀ ਗਈ ਵੈਕਸੀਨ ਨਾਲੋਂ ਦੂਜੀ ਵਾਰੀ ਵੱਖਰੀ ਵੈਕਸੀਨ ਦਾ ਸ਼ੌਟ ਲਵਾਇਆ। ਕੁੱਝ ਪ੍ਰੋਵਿੰਸਾਂ ਨੇ ਦੋ ਐਮਆਰਐਨਏ ਵੈਕਸੀਨਜ਼ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਨੂੰ ਅਪਰੈਲ ਵਿੱਚ ਹੀ ਮਿਕਸ ਕਰਕੇ ਦੇਣਾ ਸੁ਼ਰੂ ਕਰ ਦਿੱਤਾ ਸੀ। ਇਨ੍ਹਾਂ ਪ੍ਰੋਵਿੰਸਾਂ ਨੇ ਜਿਹੜੀ ਸਪਲਾਈ ਮਿਲਦੀ ਸੀ ਉਸ ਹਿਸਾਬ ਨਾਲ ਟੀਕੇ ਲਾਏ।
ਇਹ ਰੁਝਾਨ ਜੂਨ ਦੇ ਤੀਜੇ ਮਹੀਨੇ ਵਿੱਚ ਉਦੋਂ ਆਮ ਹੋ ਗਿਆ ਜਦੋਂ ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਹੋਈ ਦੇਰ ਤੋਂ ਬਾਅਦ ਕੁੱਝ ਦਿਨਾਂ ਲਈ ਪ੍ਰੋਵਿੰਸਾਂ ਨੇ ਮੌਡਰਨਾ ਹੀ ਲਾਉਣੀ ਸੁ਼ਰੂ ਕਰ ਦਿੱਤੀ ਸੀ।ਦੋ ਤਰ੍ਹਾਂ ਦੀਆਂ ਵੈਕਸੀਨਜ਼ ਮਿਕਸ ਕਰਨ ਦਾ ਸਿਲਸਿਲਾ ਜੂਨ ਦੇ ਸੁ਼ਰੂ ਵਿੱਚ ਹੀ ਅਮਲ ਵਿੱਚ ਲਿਆਂਦਾ ਗਿਆ। ਇਹ ਰੁਝਾਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਨੇ ਇਹ ਆਖਿਆ ਕਿ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲੈ ਚੁੱਕੇ ਲੋਕਾਂ ਨੂੰ ਐਮਆਰਐਨਏ ਵੈਕਸੀਨ ਦਾ ਦੂਜਾ ਸ਼ੌਟ ਦਿੱਤਾ ਜਾ ਸਕਦਾ ਹੈ ਤੇ ਇਹ ਸੇਫ ਹੈ।ਫਿਰ 17 ਜੂਨ ਨੂੰ ਐਨ ਏ ਸੀ ਆਈ ਨੇ ਆਖਿਆ ਕਿ ਐਸਟ੍ਰਾਜ਼ੈਨੇਕਾ ਤੋਂ ਬਾਅਦ ਐਮਆਰਐਨਏ ਵੈਕਸੀਨ ਦਾ ਸ਼ੌਟ ਲੈਣਾ ਸਗੋਂ ਚੰਗਾ ਬਦਲ ਹੈ।

Related posts

ਹਾਇਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਟਰੂਡੋ ਵੱਲੋਂ ਨਿਖੇਧੀ

Gagan Oberoi

ਮਨੁੱਖੀ ਸਮਗਲਿੰਗ ਰੋਕਣ ਲਈ ਫੈਡਰਲ ਸਰਕਾਰ ਨੇ 19 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Gagan Oberoi

ਸੈਰ-ਸਪਾਟਾ ਕੰਪਨੀ ”ਹਰਟਜ਼” ਕੋਰੋਨਾਵਾਇਰਸ ਕਾਰਨ ਕਰਜ਼ੇ ਦੀ ਮਾਰ ਹੇਠ

Gagan Oberoi

Leave a Comment