Canada

ਕੈਨੇਡਾ ਨੂੰ ਭਾਰਤ ਵਾਲੇ ਡਬਲ ਮਿਊਟੈਂਟ ਵਾਇਰਸ ਦਾ ਟਾਕਰਾ ਕਰਨਾ ਪੈ ਰਿਹਾ

ਕੈਲਗਰੀ – ਯੂ.ਕੇ. ਅਤੇ ਦੱਖਣੀ ਅਫ਼ਰੀਕਾ ਵਾਲੇ ਕੋਰੋਨਾ ਸਟ੍ਰੇਨਜ਼ ਨਾਲ ਦੋ-ਦੋ ਹੱਥ ਕਰਨ ਮਗਰੋਂ ਹੁਣ ਕੈਨੇਡਾ ਨੂੰ ਭਾਰਤ ਵਾਲੇ ਡਬਲ ਮਿਊਟੈਂਟ ਵਾਇਰਸ ਦਾ ਟਾਕਰਾ ਕਰਨਾ ਪੈ ਰਿਹਾ ਹੈ। ਭਾਰਤੀ ਵਾਇਰਸ ਤੋਂ ਪੀੜਤ 36 ਮਰੀਜ਼ਾਂ ਦੀ ਉਨਟਾਰੀਓ ਵਿਚ ਪੁਸ਼ਟੀ ਕੀਤੀ ਗਈ ਹੈ ਜਦਕਿ ਐਲਬਰਟਾ ਅਤੇ ਕਿਊਬਿਕ ਵਿਚ ਵੀ ਬੀ-1617 ਵਾਇਰਸ ਦੇ ਮਰੀਜ਼ ਮਿਲਣ ਦੀ ਰਿਪੋਰਟ ਹੈ। ਇਸੇ ਦਰਮਿਆਨ ਕੈਨੇਡਾ ਦੀ ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟੈਮ ਨੇ ਕਿਹਾ ਹੈ ਕਿ ਸਖ਼ਤ ਬੰਦਿਸ਼ਾਂ ਨਾਲ ਮਹਾਂਮਾਰੀ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੀ ਹੈ ਅਤੇ ਇਹ ਗਰਮੀ ਦਾ ਮੌਸਮ ਸ਼ੁਰੂ ਹੋਣ ਤੱਕ ਜਾਰੀ ਰੱਖਣੀਆਂ ਹੋਣਗੀਆਂ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਇਨਫ਼ੈਕਸ਼ੀਅਸ ਡਿਜ਼ੀਜ਼ ਦੇ ਮਾਹਰ ਡਾ. ਹੋਰੈਸ਼ੀਓ ਬੈਕ ਨੇ ਕਿਹਾ ਕਿ ਕੈਨੇਡਾ ਵਾਲੇ ਇਸ ਵੇਰੀਐਂਟ ਬਾਰੇ ਬਹੁਤਾ ਨਹੀਂ ਜਾਣਦੇ।

Related posts

ਉਸਾਰੀ ਅਧੀਨ ਇਮਾਰਤ ਨੂੰ ਲੱਗੀ ਜ਼ਬਰਦਸਤ ਅੱਗ

Gagan Oberoi

ਫ਼ਿਰੌਤੀਆਂ ਦੇ ਮਾਮਲਿਆਂ ਪਿਛੇ ਭਾਰਤ ਦੇ ਅਪਰਾਧਿਕ ਸੰਗਠਨ ਸ਼ਾਮਲ

Gagan Oberoi

ਕੋਵਿਡ-19 ਦੇ ਮਰੀਜ਼ਾਂ ਨੂੰ ਰੈਮਡੈਜ਼ਵੀਅਰ ਦੇਣ ਦੀ ਹੈਲਥ ਕੈਨੇਡਾ ਨੇ ਦਿੱਤੀ ਇਜਾਜ਼ਤ

Gagan Oberoi

Leave a Comment