International

ਐੱਚ-1ਬੀ ਵੀਜ਼ਾ ਦਾ ਸੰਚਾਲਨ ਦੇਸ਼ ਦੀਆਂ ਜ਼ਰੂਰਤਾਂ ਮੁਤਾਬਕ ਨਹੀਂ, ਤਕਨੀਕੀ ਕੰਪਨੀਆਂ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1ਬੀ ’ਤੇ ਨਿਰਭਰ

ਇਕ ਅਮਰੀਕੀ ਸਿਆਸੀ ਟਿੱਪਣੀਕਾਰ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ 1990 ਤੋਂ ਬਾਅਦ ਤੋਂ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਅਹਿਮ ਸਹਿਯੋਗੀ ਐੱਚ-1ਬੀ ਵੀਜ਼ਾ ਦਾ ਸੰਚਾਲਨ ਦੇਸ਼ ਦੀਆਂ ਜ਼ਰੂਰਤਾਂ ਮੁਤਾਬਕ ਨਹੀਂ ਰਿਹਾ ਹੈ। ਸਾਬਕਾ ਰਿਪਬਲਿਕਨ ਕਾਂਗਰਸ ਮਹਿਲਾ ਤੇ ਸਿਖਰ ਸਿਆਸੀ ਟਿੱਪਣੀਕਾਰ ਮਿਯਾ ਲਵ ਨੇ ਬੁੱਧਵਾਰ ਨੂੰ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਕਾਰੋਬਾਰਾਂ ’ਚ ਵਿਦੇਸ਼ੀ ਕਾਮਿਆਂ ਨੂੰ ਕੰਮ ’ਤੇ ਰੱਖਣ ਦੀ ਇਜਾਜ਼ਤ ਦੇਣ ਵਾਲੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਲੋੜ ਬਾਰੇ ਅਮਰੀਕੀ ਸੈਨੇਟ ਕਮੇਟੀ ਨੂੰ ਦੱਸਿਆ ਕਿ ਵਿਦੇਸ਼ੀ ਕਾਮਿਆਂ ਲਈ ਵਰਕ ਵੀਜ਼ਾ ਦੇ ਸੰਚਾਲਨ ਦੀ ਲੋੜ ਨਹੀਂ ਹੈ। ਕਿਹਾ, ਅਮਰੀਕੀ ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੋਂ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1ਬੀ ’ਤੇ ਨਿਰਭਰ ਹਨ ਤੇ ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਦਰਮਿਆਨ ਸਭ ਤੋਂ ਵੱਧ ਮੰਗ ਵਾਲਾ ਵਰਕ ਵੀਜ਼ਾ ਹੈ। ਉਨ੍ਹਾਂ ਕਿਹਾ ਕਿ 2005 ’ਚ 85,000 ਵੀਜ਼ਾ ਉਪਲਬਧ ਸਨ। ਅੱਜ ਕਰੀਬ 20 ਸਾਲ ਬਾਅਦ 85000 ਵੀਜ਼ਾ ਉਪਲਬਧ ਹਨ। ਕੁਸ਼ਲ ਇਮੀਗੇ੍ਰਸ਼ਨ ਵਿਸਥਾਰ ਲਈ ਕਈ ਆਸਵੰਦ ਬਦਲ ਹਨ।

Related posts

ਡੋਨਾਲਡ ਟਰੰਪ ਨੂੰ ਦਿੱਤਾ ਗਾਰਡ ਆਫ਼ ਆਨਰ

gpsingh

US : ਅਮਰੀਕਾ ਦੇ ਸਭ ਤੋਂ ਖ਼ਤਰਨਾਕ ਜਾਸੂਸ ਦੀ ਜੇਲ੍ਹ ‘ਚ ਹੋਈ ਮੌਤ, 20 ਸਾਲ ਤੱਕ ਰੂਸ ਲਈ ਕੀਤੀ ਜਾਸੂਸੀ ,ਕੱਟ ਰਿਹਾ ਸੀ ਉਮਰ ਕੈਦ ਦੀ ਸਜ਼ਾ

Gagan Oberoi

Trump-Zelenskyy Meeting Signals Breakthroughs but Raises Uncertainty

Gagan Oberoi

Leave a Comment