Canada

ਅਲਬਰਟਾ ਦੇ 70% ਕੋਵਿਡ-19 ਦੇ ਕੇਸ ਕੈਲਗਰੀ ‘ਚੋਂ, ਸੂਬੇ ‘ਚ ਰੁਕਿਆ ਮੌਤ ਦਾ ਸਿਲਸਿਲਾ

ਕੈਲਗਰੀ : ਅਲਬਰਟਾ ‘ਚ ਪਿਛਲੇ 24 ਘੰਟਿਆਂ ‘ਚ 239 ਨਵੇਂ ਕੋਵਿਡ-19 ਦੇ ਮਿਲੇ ਹਨ। ਅਲਬਰਟਾ ‘ਚ ਹੁਣ ਕੋਰੋਨਾਵਾਇਰਸ ਦੇ ਕੁਲ ਕੇਸ 2397 ਹੋ ਗਏ ਹਨ। ਸ਼ੁੱਕਰਵਾਰ ਸੂਬਾਈ ਅਪਡੇਟ ਦੌਰਾਨ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ‘ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਅਲਬਰਟਾ ਦੇ ਕੁਲ ਕੇਸਾਂ ‘ਚੋਂ 70% ਕੇਸ ਕੈਲਗਰੀ ‘ਚੋਂ ਹੀ ਹਨ। ਕੈਲਗਰੀ ਜ਼ੋਨ ‘ਚ ਕੁਲ 1673 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਐਡਮਿੰਟਨ ਜ਼ੋਨ ‘ਚ 429, ਸੈਂਟਰਲ ਜ਼ੋਨ ‘ਚ 77, ਸਾਊਥ ਜ਼ੋਨ ‘ਚ 68, ਨਾਰਥ ਜ਼ੋਨ ‘ਚ 135 ਕੇਸ ਅਤੇ 15 ਕੇਸ ਅਗਿਆਤ ਥਾਵਾਂ ਤੋਂ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਡਾ. ਹਿੰਸ਼ਾ ਨੇ ਕਿਹਾ ਕਿ ਰਾਹਤ ਦੀ ਖਬਰ ਇਹ ਹੈ ਕਿ ਅੱਜ ਕੋਵਿਡ-19 ਕਾਰਨ ਸੂਬੇ ‘ਚ ਕੋਈ ਮੌਤ ਨਹੀਂ ਹੋਈ।

Related posts

ਸ਼ੇਅਰ ਮਾਰਕੀਟ: ਉੱਚ ਪੱਧਰੀ ਰਿਕਾਰਡ ਨਾਲ ਖੁੱਲ੍ਹੇ ਬਜ਼ਾਰ

Gagan Oberoi

ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ

Gagan Oberoi

ਅਲਬਰਟਾ ਕੋਰਟ ਆਫ਼ ਅਪੀਲ ਕਾਰਬਨ ਟੈਕਸ ਦੇ ਫੈਸਲੇ ਨੂੰ ਦੇਵੇਗੀ ਚੁਣੌਤੀ..!

gpsingh

Leave a Comment