News

Water Hyssop Benefits : ਇਕਾਗਰਤਾ ਵਧਾਉਣ ਤੇ ਦਿਮਾਗ਼ ਨੂੰ ਤੇਜ਼ ਕਰਨ ਲਈ ਰੋਜ਼ਾਨਾ ਇਸ ਇਕ ਚੀਜ਼ ਨੂੰ ਦੁੱਧ ਵਿਚ ਮਿਲਾ ਕੇ ਪੀਓ

ਆਯੁਰਵੇਦ ਵਿੱਚ ਬ੍ਰਹਮੀ ਨੂੰ ਦਵਾਈ ਮੰਨਿਆ ਗਿਆ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਕੀਤੀ ਜਾਂਦੀ ਹੈ। ਬ੍ਰਾਹਮੀ ਦੀ ਵਰਤੋਂ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦਵਾਈ ਨੂੰ ਬ੍ਰਹਮਾ ਦੇ ਨਾਂ ‘ਤੇ ਬ੍ਰਹਮੀ ਕਿਹਾ ਜਾਂਦਾ ਹੈ। ਚਰਕ ਸੰਹਿਤਾ ਵਿੱਚ ਵੀ ਬ੍ਰਹਮੀ ਦਾ ਜ਼ਿਕਰ ਹੈ। ਇਸ ਦੀ ਰਚਨਾ ਆਚਾਰੀਆ ਅਗਨੀਵੇਸ਼ ਨੇ ਕੀਤੀ ਹੈ। ਬ੍ਰਹਮੀ ਇੱਕ ਸਬਜ਼ੀ ਹੈ। ਇਸ ਦੇ ਫੁੱਲ ਚਿੱਟੇ ਤੇ ਪੱਤੇ ਨਰਮ ਹੁੰਦੇ ਹਨ। ਇਹ ਸਿਰਫ਼ ਭਾਰਤ ਵਿੱਚ ਪਾਈ ਜਾਂਦੀ ਹੈ। ਬ੍ਰਾਹਮੀ ਨੂੰ ਦੇਸ਼ ਭਰ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਬ੍ਰਾਹਮੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਵਿਚ ਖ਼ੂਨ ਨੂੰ ਸ਼ੁੱਧ ਕਰਨ ਦੇ ਗੁਣ ਵੀ ਹੁੰਦੇ ਹਨ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਇਕਾਗਰਤਾ ਵਧਦੀ ਹੈ ਅਤੇ ਦਿਮਾਗ਼ ਤੇਜ਼ ਹੁੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ-

ਜਰਨਲ ਆਫ਼ ਫਾਰਮਾਕੋਗਨੋਸੀ ਐਂਡ ਫਾਈਟੋਕੈਮਿਸਟਰੀ ਵਿੱਚ ਇੱਕ ਖੋਜ ਦੇ ਜ਼ਰੀਏ ਇਹ ਗੱਲ ਸਾਹਮਣੇ ਆਈ ਹੈ ਕਿ ਦਿਨ ਵਿੱਚ ਦੋ ਵਾਰ ਬ੍ਰਹਮੀ ਦਾ ਸੇਵਨ ਕਰਨ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਯਾਦ ਸ਼ਕਤੀ ਵਧਦੀ ਹੈ। ਇਸ ਦੇ ਲਈ ਖੋਜ ਵਿਚ ਸ਼ਾਮਲ ਲੋਕਾਂ ਨੂੰ ਦਿਨ ਵਿਚ ਦੋ ਵਾਰ 300 ਮਿਲੀਗ੍ਰਾਮ ਬ੍ਰਾਹਮੀ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਖੋਜ਼ ਦਾ ਨਤੀਜਾ ਬਹੁਤ ਹੀ ਉਤਸ਼ਾਹਜਨਕ ਰਿਹਾ। ਇਸ ਖੋਜ਼ ਵਿੱਚ ਪਾਇਆ ਗਿਆ ਕਿ ਬ੍ਰਹਮੀ ਦਾ ਰੋਜ਼ਾਨਾ ਸੇਵਨ ਸਿਰਫ਼ 2 ਮਹੀਨਿਆਂ ਵਿੱਚ ਯਾਦ ਸ਼ਕਤੀ ਵਧਾ ਸਕਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਬ੍ਰਹਮੀ ਵਿੱਚ ਕੁਦਰਤੀ ਮਿਸ਼ਰਣ ਬੇਕੋਸਾਈਡ ਪਾਇਆ ਜਾਂਦਾ ਹੈ, ਜੋ ਦਿਮਾਗ਼ ਨੂੰ ਤੇਜ਼ ਕਰਦਾ ਹੈ। ਇਸ ਦੇ ਸੇਵਨ ਨਾਲ ਇਕਾਗਰਤਾ ਵਧਦੀ ਹੈ। ਇਸ ਤੋਂ ਇਲਾਵਾ ਬ੍ਰਾਹਮੀ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਖ਼ਾਸ ਕਰ ਕੇ ਬ੍ਰਹਮੀ ਕਬਜ਼ ਤੋਂ ਪੀੜਤ ਲੋਕਾਂ ਲਈ ਦਵਾਈ ਦੀ ਤਰ੍ਹਾਂ ਹੈ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਇਸ ਦਾ ਸਵਾਦ ਠੰਢਾ ਹੁੰਦਾ ਹੈ। ਇਸ ਦੇ ਲਈ ਇਹ ਤਣਾਅ ਵਿਚ ਵੀ ਫਾਇਦੇਮੰਦ ਹੁੰਦਾ ਹੈ।

ਸੇਵਨ ਕਿਵੇਂ ਕਰਨਾ ਹੈ

ਇਸ ਦੇ ਲਈ ਬ੍ਰਹਮੀ ਦੇ ਪੱਤਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 150 ਮਿਲੀਗ੍ਰਾਮ ਬ੍ਰਹਮੀ ਪਾਊਡਰ ਨੂੰ ਇਕ ਗਲਾਸ ਦੁੱਧ ਵਿਚ ਮਿਲਾ ਕੇ ਲਓ। ਇਸ ਦੇ ਨਿਯਮਤ ਸੇਵਨ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਤੇ ਯਾਦ ਸ਼ਕਤੀ ਵੀ ਵਧਦੀ ਹੈ।

Related posts

Poilievre’s Conservatives Surge as Trudeau Faces Mounting Resignation Calls Amid Economic Concerns

Gagan Oberoi

ਭਾਰਤ ਨੇ ਛੇਤਰੀ ਦਾ ਆਖ਼ਰੀ ਕੌਮਾਂਤਰੀ ਮੁਕਾਬਲਾ ਕੁਵੈਤ ਨਾਲ ਡਰਾਅ ਖੇਡਿਆ

Gagan Oberoi

Statement by the Prime Minister to mark the New Year

Gagan Oberoi

Leave a Comment