Entertainment News Punjab

Sipply Gill Accident : ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ ‘ਚ ਐਕਸੀਡੈਂਟ, Video Viral

Sippy Gill Accident: ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਤੋਂ ਬੁਰੀ ਖਬਰ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਗਾਇਕ ਕੈਨੇਡਾ ਵਿੱਚ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਉਨ੍ਹਾਂ ਦੀ ਕਾਰ ਪਲਟ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸਿੱਪੀ ਗਿੱਲ ਨੇ ਇਸ ਹਾਦਸੇ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਕਾਰ ਸੜਕ ‘ਤੇ ਪਲਟਦੀ ਨਜ਼ਰ ਆ ਰਹੀ ਹੈ। ਗਾਇਕ ਕਾਰ ਤੋਂ ਉਤਰ ਕੇ ਆਪਣੀ ਹਾਲਤ ਬਾਰੇ ਦੱਸ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਇਕ ਸਾਹਸੀ ਕਾਰਜ ਹੈ, ਤੁਸੀਂ ਕਦੇ ਨਹੀਂ ਜਾਣਦੇ ਕਿ ਕੀ ਹੋਵੇਗਾ। ਹੁਣ ਗਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਚੰਗੀ ਗੱਲ ਇਹ ਹੈ ਕਿ ਸਿੱਪੀ ਨੂੰ ਬਹੁਤ ਘੱਟ ਸੱਟਾਂ ਲੱਗੀਆਂ ਹਨ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

Related posts

Stop The Crime. Bring Home Safe Streets

Gagan Oberoi

Sidhu Moose Wala Murder Case : ਗੈਂਗਸਟਰ ਗੋਲਡੀ ਬਰਾੜ ਦੀ ਭੈਣ ਦਾ ਲਾਰੈਂਸ ਬਿਸ਼ਨੋਈ ਤੇ ਗੋਰਾ ਬਾਰੇ ਆਇਆ ਵੱਡਾ ਬਿਆਨ

Gagan Oberoi

ਪੰਜਾਬੀਆਂ ਲਈ ਖਤਰੇ ਦੀ ਘੰਟੀ! ਮਾਂ ਬੋਲੀ ਪੰਜਾਬੀ ਬਾਰੇ ਹੋਸ਼ ਉਡਾਉਣ ਵਾਲੀ ਅਸਲੀਅਤ ਆਈ ਸਾਹਮਣੇ

Gagan Oberoi

Leave a Comment