International

Sad News: ਨਹੀਂ ਰਹੇ ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਦੀਦਾਰ ਸਿੰਘ ਬੈਂਸ, ਪੀਚ ਕਿੰਗ ਦੇ ਨਾਂ ਨਾਲ ਸੀ ਮਸ਼ਹੂਰ

 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੀ ਮੌਤ ਹੋ ਗਈ ਹੈ।ਉਹ ਸਿੱਖ ਧਾਰਮਿਕ ਕੰਮਾਂ ਖਾਸ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਸਨ। ਉਹ ਪਿਛਲੇ ਕਈ ਦਹਾਕਿਆਂ ਤੋਂ ਯੂਬਾ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਨਗਰ ਕੀਰਤਨਾਂ ਦੇ ਸਮਾਗਮਾਂ ਦੇ ਨਾਲ-ਨਾਲ ਟਿਏਰਾ ਬੁਏਨਾ ਗੁਰਦੁਆਰਾ ਸਾਹਿਬ ਦੇ ਕੰਮਾਂ ਵਿੱਚ ਵੀ ਸਰਗਰਮ ਸਨ।

ਦੀਦਾਰ ਸਿੰਘ ਬੈਂਸ ਦਾ ਜਨਮ 1938 ਵਿੱਚ ਪਿੰਡ ਛੋਟੇ ਨੰਗਲ ਨਜ਼ਦੀਕ ਮਾਹਿਲਪੁਰ ਵਿਖੇ ਸ. ਗੁਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਦਾਦਾ ਜੀ 1928 ਵਿੱਚ ਅਮਰੀਕਾ ਗਏ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਅਮਰੀਕਾ ਵੱਸ ਗਏ। ਸਰਦਾਰ ਬੈਂਸ ਨੇ ਮੁੱਢਲੀ ਪੜ੍ਹਾਈ ਖਾਲਸਾ ਹਾਈ ਸਕੂਲ ਮਾਹਿਲਪੁਰ ਤੋਂ ਕੀਤੀ। ਵੀਹ ਸਾਲ ਦੀ ਉਮਰ (1958) ਵਿੱਚ ਬੈਂਸ ਵੀ ਅਮਰੀਕਾ ਚਲੇ ਗਏ ਅਤੇ ਉਥੇ ਤਕਰੀਬਨ ਚਾਰ ਸਾਲ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ।ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਕਿਸਾਨਾਂ ਵਿੱਚੋਂ ਇਕ ਸਨ।

ਉਹ ਆਪਣੀ ਜੇਬ ਵਿਚ ਸਿਰਫ 8 ਡਾਲਰ ਲੈ ਕੇ ਅਮਰੀਕਾ ਆਏ ਸੀ। ਅਮਰੀਕਾ ਆਉਣ ਤੋਂ ਬਾਅਦ, ਉਨ੍ਹਾਂ ਕੈਲੀਫੋਰਨੀਆ ਵਿੱਚ ਖੇਤੀ ਲਈ ਜ਼ਮੀਨ ਦੇਖੀ। ਬਹੁਤ ਸੰਘਰਸ਼ ਕਰਨ ਤੋਂ ਬਾਅਦ, ਉਹ ਉੱਤਰੀ ਕੈਲੀਫੋਰਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇਕ ਬਣ ਗਏ।

1983 ਤੋਂ ਪਹਿਲਾਂ ਉਹ ਉੱਤਰੀ ਅਮਰੀਕਾ ਅਕਾਲੀ ਦਲ ਦੇ ਮੁਖੀ ਸਨ। ਅੰਮ੍ਰਿਤਸਰ ਵਿੱਚ ਬਲਿਊ ਸਟਾਰ ਆਪਰੇਸ਼ਨ ਤੋਂ ਬਾਅਦ ਉਹ ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਬਣੇ। 1985 ਵਿੱਚ, ਉਹ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸੰਸਥਾਪਕ ਚੇਅਰਮੈਨ ਬਣੇ। ਉਹ ਵਰਲਡ ਸਿੱਖ ਕੌਂਸਲ ਦੇ ਮੈਂਬਰ ਵੀ ਰਹੇ।

ਸਰਦਾਰ ਦੀਦਾਰ ਸਿੰਘ ਬੈਂਸ (83) ਦੇ ਅਕਾਲ ਚਲਾਣੇ ਨਾਲ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਪਰਮਾਤਮਾ ਅਜਿਹੇ ਸਤਿਕਾਰਯੋਗ ਤੇ ਦਾਨੀ ਪੁਰਸ਼ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ।

Related posts

ਇਮਰਾਨ ਖਾਨ ਨੇ ਮੰਨਿਆ ਆਪਣੇ ਵਾਅਦੇ ਮੁਤਾਬਕ ਨਹੀਂ ਬਦਲ ਸਕੇ ਦੇਸ਼, ਸਿਸਟਮ ‘ਤੇ ਭੰਨਿਆਂ ਆਪਣੀ ਨਾਕਾਮਯਾਬੀ ਦਾ ਭਾਂਡਾਜਿੱਥੇ ਦੇਸ਼ ‘ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਿਦੇਸ਼ੀ ਕਰਜ਼ੇ ਕਾਰਨ ਦੇਸ਼ ਦੀ ਕਮਰ ਟੁੱਟਦੀ ਜਾ ਰਹੀ ਹੈ। ਦੇਸ਼ ‘ਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਵਿਦੇਸ਼ੀ ਭੰਡਾਰ ਵੀ ਲਗਾਤਾਰ ਘਟ ਰਿਹਾ ਹੈ। ਗਵਾਦਰ ਤੇ ਬਲੋਚਿਸਤਾਨ ‘ਚ ਪ੍ਰਦਰਸ਼ਨਾਂ ਨੇ ਵੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਾਉਣ ਦਾ ਕੰਮ ਕੀਤਾ ਹੈ। ਵੀਰਵਾਰ ਨੂੰ ਇਕ ਜਨਤਕ ਪ੍ਰੋਗਰਾਮ ‘ਚ ਇਮਰਾਨ ਖਾਨ ਨੇ ਖੁਦ ਮੰਨਿਆ ਕਿ ਉਹ ਚੋਣਾਂ ਜਿੱਤਣ ਤੋਂ ਪਹਿਲਾਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦਾ ਦੋਸ਼ ਦੇਸ਼ ਦੇ ਸਿਸਟਮ ‘ਤੇ ਮੜ੍ਹ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਸ਼ੁਰੂ ‘ਚ ਇਨਕਲਾਬ ਰਾਹੀਂ ਦੇਸ਼ ਨੂੰ ਬਦਲਣਾ ਚਾਹੁੰਦੇ ਸਨ। ਪਰ ਬਾਅਦ ‘ਚ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਦੇਸ਼ ਦਾ ਸਿਸਟਮ ਇਸਨੂੰ ਬਰਦਾਸ਼ਤ ਨਹੀਂ ਕਰ ਸਕੇਗਾ। ‘ਡਾਨ’ ਅਖਬਾਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਮੰਤਰੀਆਂ ਨੂੰ ਨਤੀਜੇ ਦੇਖਣ ਦੀ ਕੋਈ ਇੱਛਾ ਨਹੀਂ ਹੈ। ਇਮਰਾਨ ਖਾਨ ਨੇ ਕਿਹਾ ਕਿ ਇੱਥੇ ਸਰਕਾਰ, ਲੋਕਾਂ ਤੇ ਦੇਸ਼ ਦੇ ਹਿੱਤਾਂ ਦਾ ਕੋਈ ਮੇਲ ਨਹੀਂ ਹੈ।

Gagan Oberoi

Five killed in multi-vehicle accident in TN

Gagan Oberoi

ਅਗਲੀਆਂ 2 ਓਲੰਪਿਕ ਖੇਡਾਂ ਵਿੱਚ ਰੂਸ ਦੇ ਆਪਣਾ ਨਾਂ ਤੇ ਝੰਡਾ ਵਰਤਣ ਉੱਤੇ ਲੱਗੀ ਪਾਬੰਦੀ

Gagan Oberoi

Leave a Comment