Punjab

Punjab Election 2022 : ਸਖ਼ਤ ਮੁਕਾਬਲੇ ‘ਚ ਫਸੇ ਹਨ ਪੰਜਾਬ ਦੇ ਦਿੱਗਜ, ਪੜ੍ਹੋ ਚੰਨੀ, ਭਗਵੰਤ ਮਾਨ, ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਦੀ ਸੀਟ ਦੀ ਗਰਾਊਂਡ ਰਿਪੋਰਟ

ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਉਮੀਦਵਾਰਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਉਮੀਦਵਾਰਾਂ ਦੇ ਨਾਲ-ਨਾਲ ਸਟਾਰ ਉਮੀਦਵਾਰ ਵੀ ਮੈਦਾਨ ‘ਚ ਨਿੱਤਰ ਆਏ ਹਨ। ਸੂਬੇ ‘ਚ ਕੁਝ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਓ ਦੇਖੀਏ ਪੰਜਾਬ ਦੀਆਂ ਸਭ ਤੋਂ ਅਹਿਮ ਵਿਧਾਨ ਸਭਾ ਸੀਟਾਂ ‘ਤੇ…

ਸਭ ਤੋਂ ਸਖ਼ਤ ਮੁਕਾਬਲਾ ਅੰਮ੍ਰਿਤਧੂਰੀ ਵਿਧਾਨ ਸਭਾ ਸੀਟ ਇਸ ਵਾਰ ਵੀ ਹਾਟ ਸੀਟ ਬਣੀ ਹੋਈ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਚੋਣ ਮੈਦਾਨ ‘ਚ ਹਨ। ਮਾਨ, ਜੋ ਇੱਥੇ ਵਿਦਿਆਰਥੀ ਆਗੂ ਸਨ, ਮੌਜੂਦਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਟੱਕਰ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਤੋਂ ਆਪਣੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਤੋਂ ਉਮੀਦਵਾਰ ਬਣਾਇਆ ਹੈ। ਸੰਯੁਕਤ ਸਮਾਜ ਮੋਰਚਾ ਦੇ ਸਰਬਜੀਤ ਅਲਾਲ ਅਤੇ ਭਾਜਪਾ ਦੇ ਰਣਦੀਪ ਦਿਓਲ ਚੋਣ ਮੈਦਾਨ ਵਿੱਚ ਹਨਸਰ ਪੂਰਬੀ ਵਿਧਾਨ ਸਭਾ ਹਲਕੇ ‘ਚ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਚੋਣ ਮੈਦਾਨ ‘ਚ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਆਪਣੀ ਪੂਰੀ ਹਾਜ਼ਰੀ ਦਰਜ ਕਰਵਾ ਰਹੇ ਹਨ। ਪ੍ਰਚਾਰਕ ਵਜੋਂ ਨਵਜੋਤ ਸਿੰਘ ਸਿੱਧੂ ਦੀ ਮੰਗ ਕਾਂਗਰਸ ਦੀਆਂ ਹੋਰ ਸੀਟਾਂ ‘ਤੇ ਵੀ ਹੈ, ਪਰ ਉਹ ਮੁਕਾਬਲੇ ‘ਚ ਐਸੇ ਫਸੇ ਹਨ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰ ਨਹੀਂ ਨਿਕਲ ਪਾ ਰਹੇਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਮੈਦਾਨ ‘ਚ ਹਨ। ਚੰਨੀ ਚਮਕੌਰ ਵਿਧਾਨ ਸਭਾ ਸੀਟ ‘ਤੇ ਤਿਕੋਣੇ ਮੁਕਾਬਲੇ ‘ਚ ਫਸੇ ਹੋਏ ਹਨ। ਚੰਨੀ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਵਾਰ ਲੋਕ ਚੰਨੀ ਦੇ ਮੁੱਖ ਮੰਤਰੀ ਵਜੋਂ 111 ਦਿਨਾਂ ਦੇ ਕੰਮ ਦੀ ਬਜਾਏ ਉਨ੍ਹਾਂ ਤੋਂ 15 ਸਾਲ ਦਾ ਕੰਮ ਮੰਗ ਰਹੇ ਹਨ। ਇਸ ਵਿਧਾਨ ਸਭਾ ਸੀਟ ‘ਤੇ ਆਮ ਆਦਮੀ ਪਾਰਟੀ ਦੇ ਡਾ. ਚਰਨਜੀਤ ਸਿੰਘ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਜੋਤ ਵੀ ਚੰਨੀ ਨੂੰ ਕੜੀ ਟੱਕਰ ਦੇ ਰਹੇ ਹਨ

ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ‘ਚੋਂ ਇਕ ਜਲਾਲਾਬਾਦ ਸੀਟ ‘ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਥੋਂ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ‘ਚ ਹਨ। ਸੁਖਬੀਰ ਅਕਾਲੀ ਦਲ ਦਾ ਮੁੱਖ ਮੰਤਰੀ ਚਿਹਰਾ ਹਨ। ਸਾਲ 2017 ‘ਚ ਸੁਖਬੀਰ ਬਾਦਲ ਇੱਥੋਂ ਵਿਧਾਇਕ ਬਣੇ ਸਨ ਪਰ ਬਾਅਦ ‘ਚ ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤ ਕੇ ਇਹ ਸੀਟ ਛੱਡ ਦਿੱਤੀ ਸੀ

Related posts

Punjabi Powerhouse Trio, The Landers, to Headline Osler Foundation’s Holi Gala

Gagan Oberoi

ਅਮਰੀਕਾ ਤੋਂ ਵੈਕਸੀਨ ਮੰਗਵਾਏਗੀ ਐਸ. ਜੀ.ਪੀ.ਸੀ.

Gagan Oberoi

ਮੁੰਬਈ ਦੇ ਕਾਲਜ ਵਿਚ ਹਿਜਾਬ ਪਾਉਣ ’ਤੇ ਰੋਕ ਖ਼ਿਲਾਫ਼ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

Gagan Oberoi

Leave a Comment