Punjab

Punjab Election 2022: ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ AAP CM ਫੇਸ ਭਗਵੰਤ ਮਾਨ ਦਾ ਰੋਡ ਸ਼ੋਅ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਨੂੰ ਮੁਹਾਲੀ ਅਤੇ ਡੇਰਾਬੱਸੀ ਵਿੱਚ ਰੋਡ ਸ਼ੋਅ ਕੀਤਾ। ਇਸ ਤੋਂ ਕੁਝ ਘੰਟਿਆਂ ਬਾਅਦ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਭਗਵਾਨ ਮਾਨ ਨੇ ਮਿਸ਼ਨ 2022 ਤਹਿਤ ਮੁਹਾਲੀ ਅਤੇ ਡੇਰਾਬੱਸੀ ਵਿੱਚ ਰੋਡ ਸ਼ੋਅ ਕੱਢਿਆ ਸੀ। ਜ਼ਿਲ੍ਹਾ ਚੋਣ ਕਮਿਸ਼ਨ ਨੇ ਕਰੋਨਾ ਦੀ ਲਾਗ ਕਾਰਨ ਰੋਡ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਲਈ ਰਿਟਰਨਿੰਗ ਅਫ਼ਸਰ ਸਵਾਤੀ ਟਿਵਾਣਾ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਜਵਾਬ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਭਗਵੰਤ ਮਾਨ ਸਵੇਰੇ 9 ਵਜੇ ਮੋਹਾਲੀ ਦੇ ਪਿੰਡ ਬਲੌਂਗੀ ਪਹੁੰਚੇ ਸਨ। ਬਲੌਂਗੀ ਮਾਰਕੀਟ ਵਿੱਚ ਭਗਵੰਤ ਮਾਨ ਦਾ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਜਿੱਥੋਂ ਭਗਵੰਤ ਮਾਨ ਵਾਹਨਾਂ ਦੇ ਕਾਫਲੇ ਵਿੱਚ ਸਮਰਥਕਾਂ ਸਮੇਤ ਨਿਕਲੇ ਅਤੇ ਫੇਜ਼-3ਬੀ2, ਸੈਕਟਰ-79, ਫੇਜ਼-11 ਦੀ ਮਾਰਕੀਟ, ਸੈਕਟਰ-82 ਤੋਂ ਰੋਡ ਸ਼ੋਅ ਕੱਢ ਕੇ ਕਰੀਬ ਇੱਕ ਵਜੇ ਜ਼ੀਰਕਪੁਰ ਪੁੱਜੇ। ਜ਼ੀਰਕਪੁਰ ਪਹੁੰਚਣ ‘ਤੇ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ। ਹਾਲਾਂਕਿ ਭਗਵੰਤ ਮਾਨ ਲਈ ਲੋਹਗੜ੍ਹ ਦੁਸਹਿਰਾ ਗਰਾਊਂਡ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਉਹ ਉੱਥੇ ਨਹੀਂ ਪੁੱਜੇ। ਉਹ ਪਟਿਆਲਾ ਰੋਡ ਤੋਂ ਵਾਹਨਾਂ ਦੇ ਕਾਫਲੇ ਨਾਲ ਡੇਰਾਬੱਸੀ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਕਾਫ਼ਲੇ ਨੂੰ ਕੋਹਿਨੂਰ ਢਾਬੇ ‘ਤੇ ਰੋਕਿਆ ਅਤੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ‘ਆਪ’ ਉਮੀਦਵਾਰ ਕੁਲਜੀਤ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਭਗਵੰਤ ਮਾਨ ਐਤਵਾਰ ਨੂੰ ਪਹਿਲੀ ਵਾਰ ਡੇਰਾਬੱਸੀ ਆਏ ਸਨ। ਉਨ੍ਹਾਂ ਦੇ ਸਮਰਥਕਾਂ ਨੂੰ ਮਿਲਣ ਦਾ ਹੀ ਪ੍ਰੋਗਰਾਮ ਸੀ ਅਤੇ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪਾਰਟੀ ਵਰਕਰ ਉਨ੍ਹਾਂ ਦੇ ਸਵਾਗਤ ਲਈ ਥਾਂ-ਥਾਂ ਇਕੱਠੇ ਹੋ ਗਏ। ਲੋਕਪ੍ਰਿਅਤਾ ਕਾਰਨ ਗੱਡੀਆਂ ਭਗਵੰਤ ਮਾਨ ਦੇ ਮਗਰ ਲੱਗੀਆਂ ਰਹੀਆਂ। ਇਹ ਕੋਈ ਤੈਅ ਪ੍ਰੋਗਰਾਮ ਨਹੀਂ ਸੀ।

ਤੁਹਾਡੇ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਕਾਰਨਰ ਮੀਟਿੰਗ ਦੀ ਇਜਾਜ਼ਤ ‘ਆਪ’ ਪਾਰਟੀ ਨੇ ਮੰਗੀ ਸੀ। ਰੋਡ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਰੈਲੀ ਦੌਰਾਨ ਇੱਕ ਹਜ਼ਾਰ ਤੋਂ ਘੱਟ ਲੋਕਾਂ ਦੇ ਇਕੱਠ ਦੀ ਆਗਿਆ ਹੈ। ਪਤਾ ਲੱਗਾ ਹੈ ਕਿ ਰੋਡ ਸ਼ੋਅ ਦੌਰਾਨ ਸਮਰਥਕਾਂ ਦੀ ਗਿਣਤੀ ਵੀ ਜ਼ਿਆਦਾ ਸੀ। ਪਾਰਟੀ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

Related posts

Rahul Gandhi asks Maharashtra Congress leaders to stand firmly by party ideology

Gagan Oberoi

RCMP Dismantles Largest Drug Superlab in Canadian History with Seizure of Drugs, Firearms, and Explosive Devices in B.C.

Gagan Oberoi

SHO ਦਾ ਹੱਥ ਵੱਢੇ ਜਾਣ ਦੀ ਖ਼ਬਰ ਝੂਠੀ, ਪਟਿਆਲਾ ‘ਚ ਹਿੰਸਕ ਝੜਪ ਤੋਂ ਬਾਅਦ ਡੀਸੀ ਨੇ ਸਾਰੀਆਂ ਧਿਰਾਂ ਨੂੰ ਕੀਤੀ ਇਹ ਅਪੀਲ

Gagan Oberoi

Leave a Comment