Punjab

PSEB ਵੱਲੋਂ 12ਵੀਂ ਦੀ ਟਰਮ-1 ਦੀ 7 ਜਨਵਰੀ ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਮੁੜ ਮੁਲਤਵੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਟਰਮ-1 ਦੀ 7 ਜਨਵਰੀ ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਮੁਡ਼ ਮੁਲਤਵੀ ਕਰ ਦਿੱਤੀ ਗਈ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਦੀਆਂ ਮਿਤੀਆਂ ਕਲੈਸ਼ ਹੋਣ ਕਾਰਨ ਅਤੇ ਕੁਝ ਹੋਰ ਨਾ ਟਾਲਣਯੋਗ ਪ੍ਰਸ਼ਾਸਨਿਕ ਕਾਰਨਾਂ ਕਰਕੇ ਟਰਮ-1 ਦੀ 7 ਜਨਵਰੀ ਨੂੰ ਕਰਵਾਏ ਜਾਣ ਵਾਲੀ ਪ੍ਰੀਖਿਆ ਮੁਡ਼ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੀਖਿਆ ਦੀ ਨਵੀ ਨਿਸ਼ਚਿਤ ਕੀਤੀ ਮਿਤੀ ਸਬੰਧੀ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕਰਵਾਏ ਜਾਣ ਤੋਂ ਦੋ ਹਫ਼ਤੇ ਪਹਿਲਾਂ ਅਖ਼ਬਾਰਾਂ ਅਤੇ ਬੋਰਡ ਦੀ ਵੈੱਬਸਾਈਟ ਰਾਹੀਂ ਅਗਾਊ ਤੌਰ ਸੂਚਿਤ ਕੀਤਾ ਜਾਵੇਗਾ। ਇਸ ਮਿਤੀ ਨੂੰ ਕਰਵਾਈ ਜਾਣ ਵਾਲੀ ਪਰੀਖਿਆ ਸਬੰਧੀ ਬੋਰਡ ਵੱਲੋਂ ਸੰਸਥਾਵਾਂ ਅਤੇ ਸਬੰਧਤ ਪ੍ਰੀਖਿਆਰਥੀਆਂ ਨੂੰ ਫੋਨ ਰਾਹੀਂ ਵੀ ਜਾਣੂੰ ਕਰਵਾਇਆ ਜਾਵੇਗਾ। ਕੰਟਰੋਲਰ ਪ੍ਰੀਖਿਆਵਾਂ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ-ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ।

Related posts

ਖਾਲਸਾ ਏਡ ਦੇ ਰਵੀ ਸਿੰਘ ਨੇ ਮੋਦੀ ’ਤੇ ਸਾਧਿਆ ਨਿਸ਼ਾਨਾ

Gagan Oberoi

Trump’s Tariff Threats and “51st State” Remarks Put Canada in Tough Spot Amid Trudeau’s Exit

Gagan Oberoi

ICRIER Warns of Sectoral Strain as US Tariffs Hit Indian Exports

Gagan Oberoi

Leave a Comment