International

Marriage Equality: ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕ

ਪ੍ਰਤੀਨਿਧੀ ਸਭਾ ਦੇ ਹੇਠਲੇ ਸਦਨ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਸੁਰੱਖਿਅਤ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨੂੰ ਉਪਰਲੇ ਸਦਨ ਸੈਨੇਟ ‘ਚ ਪਾਸ ਕੀਤਾ ਜਾਣਾ ਹੈ, ਜਿੱਥੇ ਡੈਮੋਕਰੇਟਸ ਅਤੇ ਰਿਪਬਲਿਕਨ ਬਰਾਬਰੀ ‘ਤੇ ਹਨ।

ਅਮਰੀਕੀ ਸੁਪਰੀਮ ਕੋਰਟ ਦੇ ਗਰਭਪਾਤ ਦੇ ਅਧਿਕਾਰਾਂ ਨੂੰ ਰੋਕਣ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਪੇਸ਼ ਕੀਤੇ ਗਏ ਇਸ ਬਿੱਲ ਦੇ ਹੱਕ ਵਿੱਚ 267 ਅਤੇ ਵਿਰੋਧ ਵਿੱਚ 157 ਵੋਟਾਂ ਪਈਆਂ। ਡੈਮੋਕਰੇਟਸ ਦੇ ਨਾਲ-ਨਾਲ 47 ਰਿਪਬਲਿਕਨ ਸੰਸਦ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਕੀਤਾ। ਵਿਆਹ ਦਾ ਆਦਰ ਕਾਨੂੰਨ ਅਮਰੀਕੀ ਰਾਜਾਂ ਨੂੰ ਕਿਸੇ ਹੋਰ ਰਾਜ ਵਿੱਚ ਕੀਤੇ ਗਏ ਵੈਧ ਵਿਆਹਾਂ ਨੂੰ ਮਾਨਤਾ ਦੇਣ ਲਈ ਮਜਬੂਰ ਕਰੇਗਾ। ਇਸ ਤੋਂ ਇਲਾਵਾ ਇਹ ਨਾ ਸਿਰਫ਼ ਸਮਲਿੰਗੀ ਬਲਕਿ ਅੰਤਰ-ਜਾਤੀ ਵਿਆਹਾਂ ਨੂੰ ਵੀ ਸੁਰੱਖਿਆ ਪ੍ਰਦਾਨ ਕਰੇਗਾ। ਵਰਣਨਯੋਗ ਹੈ ਕਿ ਇਹ ਬਿੱਲ 1996 ਦੇ ਡਿਫੈਂਸ ਆਫ ਮੈਰਿਜ ਐਕਟ ਨੂੰ ਰੱਦ ਕਰਦਾ ਹੈ। ਹਾਲਾਂਕਿ ਇਸ ਬਿੱਲ ਨੂੰ ਸੈਨੇਟ ਵਿੱਚ ਪਾਸ ਕਰਵਾਉਣਾ ਇੱਕ ਚੁਣੌਤੀ ਹੋਵੇਗੀ। ਬਿੱਲ ਦੇ ਹੱਕ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਤੋੜਨਾ ਪਏਗਾ।

Related posts

ਹਜ਼ਾਰਾਂ ਭਾਰਤੀਆਂ ਲਈ ਖੁਸ਼ਖਬਰੀ, ਅਮਰੀਕਾ ’ਚ ਗ੍ਰੀਨ ਕਾਰਡ ਸਬੰਧੀ ਅਰਜ਼ੀਆਂ ਛੇ ਮਹੀਨੇ ’ਚ ਨਿਪਟਾਉਣ ਦੀ ਸਿਫਾਰਸ਼

Gagan Oberoi

Stock market opens lower as global tariff war deepens, Nifty below 22,000

Gagan Oberoi

UP being positioned as country’s leading data hub, says CM Yogi

Gagan Oberoi

Leave a Comment