International

India S-400 missile system : ਪੈਂਟਾਗਨ ਨੇ ਕਿਹਾ- ਚੀਨ ਤੇ ਪਾਕਿਸਤਾਨ ਨਾਲ ਮੁਕਾਬਲੇ ‘ਚ ਐੱਸ-400 ਤਾਇਨਾਤ ਕਰ ਸਕਦਾ ਹੈ ਭਾਰਤ

ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਤੇ ਪਾਕਿਸਤਾਨ ਤੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਅਗਲੇ ਮਹੀਨੇ ਤਕ ਐੱਸ-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਸਕਦਾ ਹੈ। ਭਾਰਤ ਜ਼ਮੀਨ ਦੇ ਨਾਲ-ਨਾਲ ਹਵਾਈ ਤੇ ਜਲ ਸੈਨਾ ਤੇ ਰਣਨੀਤਕ ਪਰਮਾਣੂ ਤਾਕਤ ਦੇ ਆਧੁਨਿਕੀਕਰਨ ਦੀ ਦਿਸ਼ਾ ’ਚ ਅੱਗੇ ਵੱਧ ਚੁੱਕਾ ਹੈ। ਅਮਰੀਕੀ ਰੱਖਿਆ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਬੈਰੀਅਰ ਨੇ ਸੁਣਵਾਈ ਦੌਰਾਨ ਸੰਸਦ ਮੈਂਬਰ ਦੀ ਆਰਮਡ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਕਿਹਾ, ‘ਭਾਰਤ ਨੂੰ ਰੂਸੀ-400 ਮਿਜ਼ਾਈਲ ਪ੍ਰਣਾਲੀ ਦੀ ਪਹਿਲੀ ਖੇਪ ਦਸੰਬਰ ’ਚ ਪ੍ਰਾਪਤ ਹੋਈ। ਪਿਛਲੇ ਸਾਲ ਅਕਤੂਬਰ ਤਕ ਭਾਰਤੀ ਫ਼ੌਜ ਆਪਣੀ ਜ਼ਮੀਨੀ ਤੇ ਸਮੁੰਦਰੀ ਸਰਹੱਦਾਂ ਦੀ ਰੱਖਿਆ ਤੇ ਸਾਈਬਰ ਸਮਰੱਥਾਵਾਂ ਨੂੰ ਵਧਾਉਣ ਲਈ ਉੱਨਤ ਨਿਗਰਾਨੀ ਪ੍ਰਣਾਲੀਆਂ ਦੀ ਖਰੀਦ ’ਤੇ ਵਿਚਾਰ ਕਰ ਰਹੀ ਸੀ।’ਬੈਰੀਅਰ ਨੇ ਕਿਹਾ, ‘ਭਾਰਤ ਸਵਦੇਸ਼ੀ ਹਾਈਪਰਸੋਨਿਕ, ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਨਾਲ ਹਵਾਈ ਰੱਖਿਆ ਸਮਰੱਥਾਵਾਂ ਦਾ ਵੀ ਵਿਕਾਸ ਕਰ ਰਿਹਾ ਹੈ। ਉਹ ਸਾਲ 2021 ਤੋਂ ਲਗਾਤਾਰ ਪ੍ਰੀਖਣ ਕਰ ਰਿਹਾ ਹੈ। ਉਪਗ੍ਰਹਿਆਂ ਦੀ ਗਿਣਤੀ ਦੇ ਨਾਲ ਨਾਲ ਭਾਰਤ ਪੁਲਾੜ ’ਚ ਵੀ ਆਪਣਾ ਪ੍ਰਭਾਵ ਵਧਾ ਰਿਹਾ ਹੈ। ਭਾਰਤ ਫ਼ੌਜੀ ਕਮਾਨਾਂ ਦੇ ਏਕੀਕਰਨ ਦਾ ਕਦਮ ਚੁੱਕ ਚੁੱਕਾ ਹੈ, ਜਿਸ ਨਾਲ ਉਸਦੇ ਤਿੰਨ ਆਰਮਡ ਦਸਤਿਆਂ ਦੀ ਸਾਂਝੀ ਸਮਰੱਥਾ ਬਿਹਤਰ ਹੋਵੇਗੀ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਦੇ ਬਾਅਦ ਭਾਰਤ ਦੇ ਘਰੇਲੂ ਰੱਖਿਆ ਇੰਡਸਟਰੀ ਨੂੰ ਵਿਸਥਾਰ ਦੇਵੇ ਤੇ ਵਿਦੇਸ਼ੀ ਕੰਪਨੀਆਂ ਤੋਂ ਖ਼ਰੀਦ ਘੱਟ ਕਰਨ ਦੀ ਨੀਤੀ ਅਪਣਾ ਕੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ ਹੈ।

ਫ਼ੌਜੀ ਅਧਿਕਾਰੀ ਮੁਤਾਬਕ, ‘ਭਾਰਤ ਦੇ ਰੂਸ ਨਾਲ ਰੱਖਿਆ ਸਬੰਧ ਹਨ। ਯੂਕਰੇਨ ’ਤੇ ਰੂਸੀ ਹਮਲੇ ’ਤੇ ਵੀ ਭਾਰਤ ਨੇ ਸੁਤੰਤਰ ਰੁਖ਼ ਅਪਣਾਇਆ ਹੈ। ਉਸਨੇ ਲਗਾਤਾਰ ਸ਼ਾਂਤੀ ਬਣਾਏ ਰੱਖਣ ਦੀ ਮੰਗ ਕੀਤੀ ਹੈ। ਭਾਰਤ ਹਿੰਦ ਪ੍ਰਸ਼ਾਂਤ ਖੇਤਰ ’ਚ ਸਥਿਰਤਾ ਯਕੀਨੀ ਬਣਾਉਣ ਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’

‘ਪਾਕਿਸਤਾਨੀ ਅੱਤਵਾਦੀਆਂ ਨੇ ਵਾਰਦਾਤ ਕੀਤੀ ਤਾਂ ਭਾਰਤ ਕਰ ਸਕਦਾ ਹੈ ਵੱਡੀ ਫ਼ੌਜੀ ਕਾਰਵਾਈ’

ਬੈਰੀਅਰ ਨੇ ਕਿਹਾ ਕਿ ਭਾਰਤ ਸਾਲ 2003 ਦੀ ਜੰਗਬੰਦੀ ਸਮਝੌਤੇ ਨੂੰ ਲੈ ਕੇ ਵਚਨ ਬੱਧ ਹੈ। ਨਾਲ ਹੀ ਉਹ ਅੱਤਵਾਦੀ ਖਤਰਿਆਂ ਨਾਲ ਨਿਪਟਣ ਲਈ ਵੀ ਦ੍ਰਿੜ੍ਹ ਹੈ। ਉਸਨੇ ਕਸ਼ਮੀਰ ’ਚ ਅੱਤਵਾਦ ਰੋਕੂ ਮੁਹਿੰਮ ਚਲਾਈ ਹੈ। ਪਾਕਿਸਤਾਨੀ ਅੱਤਵਾਦੀ ਜੇਕਰ ਭਾਰਤ ’ਚ ਵੱਡੀ ਵਾਰਦਾਤ ਕਰਦੇ ਹਨ, ਤਾਂ ਭਾਰਤ ਵੱਡੀ ਫ਼ੌਜੀ ਕਾਰਵਾਈ ਵੀ ਕਰ ਸਕਦਾ ਹੈ।

Related posts

Sri Lanka Crisis : ਸ਼੍ਰੀਲੰਕਾ ਨੂੰ ਅੱਜ ਮਿਲ ਸਕਦਾ ਹੈ ਨਵਾਂ ਪ੍ਰਧਾਨ ਮੰਤਰੀ, ਇਸ ਤੋਂ ਪਹਿਲਾਂ ਵੀ ਚਾਰ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਮਾਨ ਸੰਭਾਲ ਚੁੱਕੇ ਹਨ ਵਿਕਰਮਸਿੰਘੇ

Gagan Oberoi

ਕੋਰੋਨਾ ਵਾਇਰਸ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਤੋਂ ਸੁਚੇਤ ਰਹੋ : ਵਿਸ਼ਵ ਸਿਹਤ ਸੰਗਠਨ

Gagan Oberoi

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 110 ਸਾਲ ਪੁਰਾਣਾ ਸਰੂਪ ਮੁਸਲਿਮ ਪਰਿਵਾਰ ਨੇ ਹੁਣ ਤਕ ਸੰਭਾਲਿਆ, ਹੁਣ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪਿਆ

Gagan Oberoi

Leave a Comment