ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 81 ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਵਿਚ 43 ਆਈਏਐੱਸ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਡੀਸੀ ਤੇ ਸੱਤ ਏਡੀਸੀ ਵੀ ਬਦਲੇ ਗਏ ਹਨ। ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਇੰਨੇ ਵੱਡੇ ਪੱਧਰ ‘ਤੇ ਇਹ ਪਹਿਲਾ ਫੇਰਬਦਲ ਹੈ। ਪੰਜ ਡਿਪਟੀ ਕਮਿਸ਼ਨਰਾਂ ‘ਚ ਸੰਦੀਪ ਹੰਸ ਹੁਸ਼ਿਆਰਪੁਰ, ਸੁਰਭੀ ਮਲਿਕ ਲੁਧਿਆਣਾ, ਹਰਬੀਰ ਸਿੰਘ ਪਠਾਨਕੋਟ, ਸਾਕਸ਼ੀ ਸਾਹਨੀ ਪਟਿਆਲਾ ਤੇ ਹਿਮਾਂਸ਼ੁ ਅਗਰਵਾਲ ਫਾਜ਼ਿਲਕਾ ਦੇ ਡੀਸੀ ਸ਼ਾਮਲ ਹਨ। 7 ਏਡੀਸੀ ‘ਚ ਉਪਕਾਰ ਸਿੰਘ ਮਾਨਸਾ, ਅਮਰਪ੍ਰੀਤ ਕੌਰ ਸੰਧੂ ਮਾਨਸਾ, ਅਜੈ ਅਰੋੜਾ ਮਾਨਸਾ, ਸੁਭਾਸ਼ ਚੰਦਰ ਪਠਾਨਕੋਟ, ਹਰਚਰਨ ਸਿੰਘ ਮੋਗਾ, ਅਮਨਦੀਪ ਕੌਰ ਗੁਰਦਾਸਪੁਰ ਤੇ ਅਮਰਜੀਤ ਜਲੰਧਰ ਸ਼ਾਮਲ ਹਨ।
ਤਬਾਦਲਿਆਂ ਦੀ ਸੂਚੀ ‘ਚ ਸੂਬੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਨਾਂ ਵੀ ਹਨ। ਕਈ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਹਨ। ਸੂਬਾ ਸਰਕਾਰ ਨੇ 1992 ਬੈਚ ਦੇ ਆਈਏਐਸ ਸਰਵਜੀਤ ਸਿੰਘ ਨੂੰ ਵਧੀਕ ਮੁੱਖ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਾਲ-ਨਾਲ ਬਾਗਬਾਨੀ, ਭੂਮੀ ਤੇ ਜਲ ਸੰਭਾਲ ਵਿਭਾਗ ਦਾ ਵਾਧੂ ਚਾਰਜ ਦਿੱਤਾ ਹੈ।
ਜਿਨ੍ਹਾਂ ਆਈਏਐਸ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਸ਼ਾਮਲ ਹਨ। ਉਨ੍ਹਾਂ ਨੂੰ ਆਈਏਐਸ ਸੰਦੀਪ ਰਿਸ਼ੀ ਦੀ ਥਾਂ ‘ਤੇ ਜਲੰਧਰ ਵਿਕਾਸ ਅਥਾਰਟੀ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਡੀਸੀ ਥੋਰੀ ਪਹਿਲਾਂ ਹੀ ਜੰਗ-ਏ-ਆਜ਼ਾਦੀ ਮੈਮੋਰੀਅਲ ਫਾਊਂਡੇਸ਼ਨ ਦੇ ਸੀਈਓ ਦਾ ਚਾਰਜ ਸੰਭਾਲ ਚੁੱਕੇ ਹਨ। ਜਲੰਧਰ ਦੇ ਡੀਸੀ ਜੇਡੀਏ ਦੇ ਮੁੱਖ ਪ੍ਰਸ਼ਾਸਕ ਵੀ ਬਣੇ। ਜਲੰਧਰ ਨੂੰ ਨਿਗਮ ਦਾ ਨਵਾਂ ਕਮਿਸ਼ਨਰ ਮਿਲਿਆ ਹੈ। IAS ਦੀਪਸ਼ਿਖਾ ਸ਼ਰਮਾ ਨੂੰ ਜਲੰਧਰ ਨਗਰ ਨਿਗਮ ਦੀ ਨਵੀਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਆਈਏਐਸ ਕਰਨੇਸ਼ ਸ਼ਰਮਾ ਦੀ ਥਾਂ ’ਤੇ ਨਿਯੁਕਤ ਕੀਤਾ ਗਿਆ ਹੈ। 2015 ਬੈਚ ਦੀ ਅਧਿਕਾਰੀ ਦੀਪਸ਼ਿਖਾ ਸ਼ਰਮਾ ਇਸ ਤੋਂ ਪਹਿਲਾਂ ਰੂਪਨਗਰ ਵਿੱਚ ਏਡੀਸੀ ਵਜੋਂ ਕੰਮ ਕਰ ਰਹੀ ਸਨ।
ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੂੰ ਗਲਾਡਾ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਦਿ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਨ੍ਹਾਂ ਨੂੰ ਹਾਲ ਹੀ ‘ਚ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਬਣਾਇਆ ਸੀ।