ਭਾਰਤੀ ਮਰਦ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਵਿਚ ਦੱਖਣੀ ਅਫਰੀਕਾ ਤੇ ਫਰਾਂਸ ਖ਼ਿਲਾਫ਼ ਅੱਠ ਤੋਂ 13 ਫਰਵਰੀ ਤਕ ਹੋਣ ਵਾਲੇ ਮੁਕਾਬਲਿਆਂ ਲਈ ਸ਼ੁੱਕਰਵਾਰ ਨੂੰ ਜੋਹਾਨਸਬਰਗ ਰਵਾਨਾ ਹੋ ਗਈ ਜਦਕਿ ‘ਬਿਮਾਰੀ’ ਕਾਰਨ ਸੀਨੀਅਰ ਫਾਰਵਰਡ ਲਲਿਤ ਉਪਾਧਿਆਏ ਤੇ ਮਿਡਫੀਲਡਰ ਜਸਕਰਨ ਸਿੰਘ ਨਹੀਂ ਜਾ ਸਕੇ। ਮਨਪ੍ਰਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਦੋਹਾ ਦੇ ਰਾਸਤੇ ਜੋਹਾਨਸਬਰਗ ਪੁੱਜੇਗੀ।
ਉਸ ਨੇ ਫਰਾਂਸ ਨਾਲ ਅੱਠ ਫਰਵਰੀ ਨੂੰ ਪਹਿਲਾ ਮਚ ਖੇਡਣਾ ਹੈ ਤੇ ਅਗਲੇ ਦਿਨ ਦੱਖਣੀ ਅਫਰੀਕਾ ਨਾਲ ਸਾਹਮਣਾ ਹੋਵੇਗਾ। ਫਰਾਂਸ ਨਾਲ ਫਿਰ 12 ਫਰਵਰੀ ਨੂੰ ਮੈਚ ਹੋਵੇਗਾ ਤੇ ਅਗਲੇ ਦਿਨ ਮੇਜ਼ਬਾਨ ਨਾਲ ਖੇਡਣਾ ਹੈ। ਟੀਮ ਆਤਮਵਿਸ਼ਵਾਸ ਨਾਲ ਭਰੀ ਹੈ ਤੇ ਸਕਾਰਾਤਮਕ ਸ਼ੁਰੂਆਤ ਲਈ ਤਿਆਰ ਵੀ ਹੈ। ਹਾਲਾਂਕਿ ਦੋ ਸੀਨੀਅਰ ਖਿਡਾਰੀਆਂ ਦੇ ਬਾਹਰ ਹੋਣ ਨਾਲ ਥੋੜ੍ਹਾ ਝਟਕਾ ਲੱਗਾ ਹੈ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਲਲਿਤ ਕੁਮਾਰ ਉਪਾਧਿਆਏ ਤੇ ਜਸਕਰਨ ਸਿੰਘ ਦੱਖਣੀ ਅਫਰੀਕਾ ਨਹੀਂ ਜਾ ਰਹੇ ਹਨ। ਸਟੈਂਡਬਾਈ ਸੁਮਿਤ ਮਿਡਫੀਲਡ ‘ਚ ਜਸਕਰਨ ਦੀ ਥਾਂ ਲੈਣਗੇ ਜਦਕਿ ਲਲਿਤ ਦੀ ਥਾਂ ਗੁਰਸਾਹਿਬਜੀਤ ਸਿੰਘ ਨੇ ਲਈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਝਟਕਾ ਹੈ ਪਰ ਅਸੀਂ ਅਜਿਹੀ ਸਥਿਤੀ ਲਈ ਤਿਆਰ ਸੀ ਤੇ ਸਾਡੇ ਕੋਲ ਪੰਜ ਸਟੈਂਡਬਾਈ ਖਿਡਾਰੀ ਸਨ। ਕਪਤਾਨ ਮਨਪ੍ਰਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕਿਸੇ ਵੀ ਵੱਡੀ ਟੀਮ ਨੂੰ ਹਰਾਉਣ ਦਾ ਦਮ ਰੱਖਦੀ ਹੈ।
ਭਾਰਤੀ ਟੀਮ
ਗੋਲਕੀਪਰ : ਪੀਆਰ ਸ਼੍ਰੀਜੇਸ਼, ਕੇਬੀ ਪਾਠਕ। ਡਿਫੈਂਡਰ, ਹਰਮਨਪ੍ਰਰੀਤ ਸਿੰਘ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰਰੀਤ ਸਿੰਘ, ਜਗੁਰਾਜ ਸਿੰਘ। ਮਿਡਫੀਲਡਰ : ਮਨਪ੍ਰਰੀਤ ਸਿੰਘ, ਨੀਲਾਕਾਂਤਾ ਸ਼ਰਮਾ, ਹਾਰਦਿਕ ਸਿੰਘ, ਸੁਮਿਤ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ। ਫਾਰਵਰਡ : ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਆਕਾਸ਼ਦੀਪ ਸਿੰਘ, ਸ਼ਿਲਾਨੰਦ ਲਾਕੜਾ, ਦਿਲਪ੍ਰਰੀਤ ਸਿੰਘ, ਅਭਿਸ਼ੇਕ।