National Punjab

Punjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲ

ਵਿਧਾਨ ਸਭਾ ਚੋਣਾਂ ਦੇ ਮੈਦਾਨ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿੱਗਜ ਆਗੂ ਵੀ ਘਰ-ਘਰ ਪ੍ਰਚਾਰ ਕਰਨ ਦੇ ਨਾਲ ਇੰਟਰਨੈੱਟ ਮੀਡੀਆ ‘ਤੇ ਚੋਣ ਪ੍ਰਚਾਰ ਕਰ ਰਹੇ ਹਨ। ਇੰਟਰਨੈੱਟ ਮੀਡੀਆ ‘ਤੇ ਧਾਵਾ ਬੋਲਣ ਵਾਲਿਆਂ ‘ਚ ਸੁਖਬੀਰ ਬਾਦਲ ਪਹਿਲੇ ਨੰਬਰ ‘ਤੇ, ਭਗਵੰਤ ਮਾਨ ਦੂਜੇ ਨੰਬਰ ‘ਤੇ ਅਤੇ ਨਵਜੋਤ ਸਿੰਘ ਸਿੱਧੂ ਤੀਜੇ ਨੰਬਰ ‘ਤੇ ਹਨ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇੰਟਰਨੈੱਟ ਮੀਡੀਆ ‘ਤੇ ਚੋਣ ਹਲਚਲ ਦੌਰਾਨ ਇੱਕ-ਦੂਜੇ ਨੂੰ ਘੇਰਨ ਦੀ ਹਰ ਸੰਭਵ ਕੋਸ਼ਿਸ਼ ‘ਚ ਜੁਟੇ ਹੋਏ ਹਨ।

ਸੁਖਬੀਰ ਦੇ ਵਾਅਦਿਆਂ ‘ਤੇ ਦੇ ਰਹੇ ਜ਼ੋਰ

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਇੰਟਰਨੈੱਟ ਮੀਡੀਆ (ਫੇਸਬੁੱਕ) ‘ਤੇ 23,57,029 ਫਾਲੋਅਰਜ਼ ਹਨ। ਸੁਖਬੀਰ ਬਾਦਲ 24 ਘੰਟਿਆਂ ‘ਚ ਆਪਣੇ ਫੇਸਬੁੱਕ ਪੇਜ ‘ਤੇ ਤਿੰਨ ਤੋਂ ਚਾਰ ਪੋਸਟਾਂ ਪਾ ਕੇ ਵੋਟਰਾਂ ਨੂੰ ਲੁਭਾ ਰਹੇ ਹੈ। ਕਿਸਾਨਾਂ ਤੋਂ ਲੈ ਕੇ ਪਾਰਟੀ ਦੇ ਚੋਣ ਐਲਾਨ ਤਕ ਸੁਖਬੀਰ ਸਭ ਤੋਂ ਅੱਗੇ ਹਨ। ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਸੁਖਬੀਰ ਨੇ ਆਪਣੇ ਪੇਜ ‘ਤੇ ਵੱਧ ਤੋਂ ਵੱਧ ਐਲਾਨ ਅਤੇ ਵਾਅਦਿਆਂ ਸਬੰਧੀ ਪੋਸਟ ਪਾਈ ਹੈ।

ਇਨਕਲਾਬੀ ਗੀਤਾਂ ਨਾਲ ਭਰੀ ਹੋਈ ਹੈ ਮਾਨ ਦੀ ਪੋਸਟ

ਇਹੀ ਹਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਹੈ, ਜੋ ਇੰਟਰਨੈੱਟ ਮੀਡੀਆ ‘ਤੇ ਦੂਜੇ ਨੰਬਰ ‘ਤੇ ਹਨ। ਭਗਵੰਤ ਮਾਨ ਦੇ 21,31,571 ਫਾਲੋਅਰਜ਼ ਹਨ। ਭਗਵੰਤ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਅਜਿਹਾ ਕੋਈ ਮੌਕਾ ਨਹੀਂ ਛੱਡਿਆ ਜਿਸ ਨੂੰ ਕਵਰ ਨਾ ਕੀਤਾ ਹੋਵੇ। ਜ਼ਿਆਦਾਤਰ ਵੀਡੀਓਜ਼ ਤੇ ਤਸਵੀਰਾਂ ‘ਚ ਮਾਨ ਪੀਲੀ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਬਾਕੀ ਚੋਣ ਉਮੀਦਵਾਰਾਂ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇੰਕਲਾਬ ਜ਼ਿੰਦਾਬਾਦ ਵਰਗੇ ਨਾਅਰਿਆਂ ਵਾਲੇ ਗੀਤਾਂ ਨਾਲ ਭਗਵੰਤ ਮਾਨ ਨੇ ਪਿਛਲੇ ਕੁਝ ਦਿਨਾਂ ‘ਚ ਫੇਸਬੁੱਕ ਪੇਜ ‘ਤੇ ਆਪਣੇ ਫਾਲੋਅਰਜ਼ ਵਧਾਏ ਹਨ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਰੋਜ਼ਾਨਾ ਉਨ੍ਹਾਂ ਦੇ ਫਾੀਲਅਰਜ਼ ‘ਚ ਵਾਧਾ ਵੀ ਹੋ ਰਿਹਾ ਹੈ।

ਸਿੱਧੂ ਆਪਣੀ ਵਿਚਾਰਧਾਰਾ ਨੂੰ ਦੇ ਰਹੇ ਤਰਜੀਹ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਕਿ ਇੰਟਰਨੈੱਟ ਮੀਡੀਆ ‘ਤੇ ਆਪਣੇ-ਆਪ ਨੂੰ ਸਟਾਰ ਸਮਝਦੇ ਹਨ, ਤੀਜੇ ਨੰਬਰ ‘ਤੇ ਚੱਲ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ ਪੇਜ ‘ਤੇ 16,96,348 ਫਾਲੋਅਰਜ਼ ਹਨ। ਨਵਜੋਤ ਸਿੱਧੂ ਆਪਣੇ ਫੇਸਬੁੱਕ ਪੇਜ ‘ਤੇ ਪੰਜਾਬ ਮਾਡਲ ਨੂੰ ਸਭ ਤੋਂ ਵੱਧ ਪ੍ਰਮੋਟ ਕਰ ਰਹੇ ਹਨ। ਸਿੱਧੂ ਜਾਂ ਸਿੱਧੂ ਦੀ ਟੀਮ ਵੱਲੋਂ ਹਰ ਰੋਜ਼ 5 ਤੋਂ 6 ਚੋਣ ਪ੍ਰਚਾਰ ਸੰਬੰਧੀ ਸਮੱਗਰੀ ਆਪਣੇ ਪੇਜ ‘ਤੇ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਸਿੱਧੂ ਚੋਣ ਗੜਬੜ ਵਿੱਚ ਵੀ ਕਿਸੇ ਤੋਂ ਪਿੱਛੇ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ, ਨੰਬਰ ਇੱਕ ਅਤੇ ਤਿੰਨ ਵਿੱਚ ਲਗਭਗ ਛੇ ਲੱਖ ਫਾਲੋਅਰਜ਼ ਦਾ ਅੰਤਰ ਹੈ।

ਕੈਪਟਨ ਵੀ ਨਹੀਂ ਛੱਡ ਰਹੇ ਕੋਈ ਮੌਕਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਕੀ ਸਟਿੱਕ ਦੇ ਪ੍ਰਚਾਰ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ‘ਤੇ ਲੋਕ ਕਾਂਗਰਸ ਪਾਰਟੀ ਲਈ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ। ਕੈਪਟਨ ਦੇ ਪੇਜ ‘ਤੇ 13,72,929 ਫਾਲੋਅਰਜ਼ ਹਨ। ਕੈਪਟਨ ਅਮਰਿੰਦਰ ਵੱਲੋਂ ਹਰ ਰੋਜ਼ ਤਿੰਨ ਤੋਂ ਚਾਰ ਪੋਸਟਾਂ ਪਾਈਆਂ ਜਾ ਰਹੀਆਂ ਹਨ। ਕੈਪਟਨ ਨੇ ਵੀ ਆਪਣੇ ਪੇਜ ‘ਤੇ ਲੋਕਾਂ ਨੂੰ ਖਾਸ ਦਿਨਾਂ ਬਾਰੇ ਜਾਗਰੂਕ ਕੀਤਾ ਹੈ।

ਚੰਨੀ ਦੇ ਫਾਲੋਅਰਜ਼ ਵੀ ਵਧੇ

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਫੇਸਬੁੱਕ ਪੇਜ ‘ਤੇ ਉਨ੍ਹਾਂ ਦੇ ਫਾਲੋਅਰਜ਼ ਤੇ ਲਾਈਕਸ ਦੀ ਗਿਣਤੀ 2,75,108 ਹੋ ਗਈ ਹੈ। ਪਹਿਲਾਂ ਚੰਨੀ ਦੇ ਫਾਲੋਅਰਜ਼ ਹਜ਼ਾਰਾਂ ਦੀ ਗਿਣਤੀ ‘ਚ ਸਨ। ਚੰਨੀ ਨੇ ਆਪਣੇ ਫੇਸਬੁੱਕ ਪੇਜ ‘ਤੇ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਲੈ ਕੇ ਆਮ ਆਦਮੀ ਦੇ ਨੇਤਾ ਦੀ ਤਸਵੀਰ ਬਣਾਉਣ ਤਕ ਚੋਣ ਸਮੱਗਰੀ ਵੀ ਪੇਸ਼ ਕੀਤੀ ਹੈ।

Related posts

ਬਾਰਡਰਾਂ ਉਤੇ ਬੈਠੇ ਕਿਸਾਨਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮੌਸਮ ਵਿਭਾਗ ਦਾ ਅਲਰਟ

Gagan Oberoi

Punjab Election 2022: ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ AAP CM ਫੇਸ ਭਗਵੰਤ ਮਾਨ ਦਾ ਰੋਡ ਸ਼ੋਅ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

Gagan Oberoi

New Criminal Laws: ਨਵੇਂ ਅਪਰਾਧਿਕ ਕਾਨੂੰਨ ਤਹਿਤ ਦੇਸ਼ ‘ਚ ਪਹਿਲੀ FIR ਦਰਜ, ਜਾਣੋ ਕੀ ਹੈ ਮਾਮਲਾ

Gagan Oberoi

Leave a Comment