Canada

ਐਨਡੀਪੀ ਆਗੂ ਜਗਮੀਤ ਸਿੰਘ ਦੇ ਘਰ ਧੀ ਨੇ ਲਿਆ ਜਨਮ

ਐਨਡੀਪੀ ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਧੀ ਨੇ ਜਨਮ ਲਿਆ।
ਵੀਰਵਾਰ ਨੂੰ ਜਗਮੀਤ ਸਿੰਘ ਨੇ ਇਨਸਟਾਗ੍ਰਾਮ ਉੱਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਤੇ ਬੱਚੀ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਆਖਿਆ ਕਿ ਸਾਡਾ ਸਾਰਾ ਪਰਿਵਾਰ ਇਸ ਨਵੇਂ ਜੀਅ ਦੀ ਆਮਦ ਨਾਲ ਕਾਫੀ ਖੁਸ਼ ਹੈ। 43 ਸਾਲਾ ਜਗਮੀਤ ਸਿੰਘ ਤੇ 31 ਸਾਲ ਗੁਰਕਿਰਨ ਕੌਰ ਫਰਵਰੀ 2018 ਵਿੱਚ ਵਿਆਹ ਬੰਧਨ ਵਿੱਚ ਬੱਝੇ ਸਨ।
ਸਿੱਧੂ ਫੈਸ਼ਨ ਡਿਜ਼ਾਈਨਰ ਹੈ ਤੇ ਉਨ੍ਹਾਂ ਆਪਣੀ ਭੈਣ ਨਾਲ ਰਲ ਕੇ ਨਿਊ ਏਜ ਸਾਊਥ ਏਸ਼ੀਅਨ ਕਲੋਦਿੰਗ ਲਾਈਨ ਜੰਗੀਰੋ ਸ਼ੁਰੂ ਕੀਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਜਗਮੀਤ ਤੇ ਸਿੱਧੂ ਨੂੰ ਵਧਾਈਆਂ ਦਿੱਤੀਆਂ ਗਈਆਂ। ਕੰਜ਼ਰਵੇਟਿਵ ਆਗੂ ਓਟੂਲ ਵੱਲੋਂ ਵੀ ਜਗਮੀਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।

Related posts

Bringing Home Canada’s Promise

Gagan Oberoi

Vehicle Sales: October 2024 ‘ਚ ਵਾਹਨਾਂ ਦੀ ਵਿਕਰੀ ‘ਚ ਹੋਇਆ ਵਾਧਾ, FADA ਨੇ ਜਾਰੀ ਕੀਤੀ ਰਿਪੋਰਟ

Gagan Oberoi

ਫੈਡਰਲ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ

Gagan Oberoi

Leave a Comment