ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੁਆਰਾ ਬਾਬਾ ਰਾਮਦੇਵ ‘ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਦਰਜ ਐਫ.ਆਈ.ਆਰ. ਨਾਲ ਜੁੜੇ ਮਾਮਲੇ ‘ਚ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਬਾਬਾ ਰਾਮਦੇਵ ਵਲੋਂ ਸੁਪਰੀਮ ਕੋਰਟ ਨੂੰ ਸਾਰੀਆਂ ਪਟੀਸ਼ਨਾਂ ‘ਤੇ ਰੋਕ ਲਗਾਉਣ ਅਤੇ ਮਾਮਲਿਆਂ ਨੂੰ ਦਿੱਲੀ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਸੁਣਵਾਈ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੇ ਰਾਮਦੇਵ ਦੁਆਰਾ ਵਿਵਾਦਤ ਬਿਆਨ ਨੂੰ ਅਦਾਲਤ ‘ਚ ਜਮ੍ਹਾ ਕਰਵਾ ਦਿੱਤਾ ਹੈ। ਹਾਲਾਂਕਿ ਚੀਫ ਜਸਟਿਸ ਵਲੋਂ ਕਿਹਾ ਗਿਆ ਕਿ ਸਾਰੇ ਦਸਤਾਵੇਜ਼ ਬੀਤੀ ਰਾਤ 11 ਵਜੇ ਹੀ ਮਿਲੇ ਹਨ, ਅਜਿਹੇ ‘ਚ ਉਨ੍ਹਾਂ ਨੂੰ ਵੇਖਣ ‘ਚ ਸਮਾਂ ਲੱਗੇਗਾ। ਹੁਣ ਇਸ ਮਾਮਲੇ ਦੀ ਸੁਣਵਾਈ ਅਗਲੇ ਸੋਮਵਾਰ 12 ਜੁਲਾਈ ਨੂੰ ਹੋਏਗੀ।
previous post