Canada Entertainment FILMY india International National News Punjab Sports Video

ਗਣਪਤੀ ਵਿਸਜਨ ਯਾਤਰਾ ਵਿੱਚ ਟੈਂਕਰ ਟਕਰਾਉਣ ਕਾਰਨ 9 ਲੋਕਾਂ ਮੌਤ

ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਗਣਪਤੀ ਦੀ ਮੂਰਤੀ ਦੇ ਵਿਸਰਜਨ ਲਈ ਜਾ ਰਹੀ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਦੇ ਟਕਰਾ ਜਾਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ। ਆਈਜੀਪੀ ਬੀ. ਬੋਰਾਲਿੰਗਈਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਬੀਤੀ, ਰਾਤ 8 ਵਜੇ ਤੋਂ 8:45 ਵਜੇ ਦੇ ਵਿਚਕਾਰ ਮੋਸਲੇ ਹੋਸਹੱਲੀ ਵਿਖੇ ਗਣਪਤੀ ਵਿਸਰਜਨ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਲਾਪਰਵਾਹੀ ਨਾਲ ਚਲਾਉਣ ਕਾਰਨ ਹਾਦਾਸਾ ਵਾਪਰਿਆ ਹੈ । ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਵੀ ਜ਼ਖਮੀ ਹੋ ਗਿਆ। ਮਰਨ ਵਾਲਿਆਂ ਵਿੱਚ 6 ਪਿੰਡ ਵਾਸੀ ਅਤੇ 3 ਇੰਜੀਨੀਅਰਿੰਗ ਦੇ ਵਿਦਿਆਰਥੀ ਸ਼ਾਮਲ ਹਨ।’’ ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ “ਯਾਤਾਰਾ ਵਿੱਚ ਟੈਂਕਰ ਲਾਰੀ ਦੇ ਟਕਰਾਉਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ 20 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤ। ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਚੁੱਕੇਗੀ।

Related posts

ਦੁਖਦਾਈ ਖ਼ਬਰ: ਸਰਦਾਰ ਪਿਆਰਾ ਸਿੰਘ ਜੀ ਅਕਾਲ ਚਲਾਣਾ ਕਰ ਗਏ, ਕੈਨੇਡਾ ਵਿਖੇ ਹੋਇਆ ਅੰਤਿਮ ਸੰਸਕਾਰ

Gagan Oberoi

Lata Mangeshkar Death : ਲਤਾ ਮੰਗੇਸ਼ਕਰ ਦੁਨੀਆਂ ਨੂੰ ਕਹਿ ਗਈ ਅਲਵਿਦਾ, ਪਰ ਹਰ ਦਿਲ ‘ਚ ਰਹੇਗੀ ਜ਼ਿੰਦਾ ; ਸੀਐਮ ਧਾਮੀ ਨੇ ਭੇਟ ਕੀਤੀ ਸ਼ਰਧਾਂਜਲੀ

Gagan Oberoi

AIADMK chief defends pandemic remarks against Tamil Nadu CM

Gagan Oberoi

Leave a Comment