ਮੈਲਬੌਰਨ- ਆਮ ਤੌਰ ’ਤੇ ਲੋਕਾਂ ਨੂੰ ਡਰੱਗਜ਼ ਤੋਂ ਛੁਟਕਾਰਾ ਦਿਵਾਉਣ ਦੇ ਲਈ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਂਦਾ ਹੈ। ਲੇਕਿਨ ਢਾਈ ਕਰੋੜ ਦੀ ਆਬਾਦੀ ਵਾਲੇ ਆਸਟੇ੍ਰਲੀਆ ਵਿਚ ਡਰੱਗਜ਼ ਲੈਣ ਦੇ ਲਈ ਸਰਕਾਰ ਨੇ ਵਿਸ਼ੇਸ਼ ਸੈਂਟਰ ਖੋਲ੍ਹ ਦਿੱਤੇ ਹਨ ਤਾਕਿ ਡਰੱਗਜ਼ ਓਵਰਡੋਜ਼ ਨਾਲ ਹੋ ਰਹੀ ਮੌਤਾਂ ਨੂੰ ਰੋਕਿਆ ਜਾ ਸਕੇ। ਲੇਕਿਨ ਇਹ ਸਰਕਾਰੀ ਪ੍ਰੋਗਰਾਮ ਜਨਤਾ ਦੇ ਲਈ ਮੁਸੀਬਤ ਬਣ ਗਿਆ ਹੈ। ਇਨ੍ਹਾਂ ਸੈਂਟਰਾਂ ਦੇ ਚਲਦਿਆਂ ਅਪਰਾਧ ਵਧ ਗਿਆ ਹੈ। ਰੋਜ਼ਾਨਾ ਮਾਰਕੁੱਟ, ਲੁੱਟਖੋਹ, ਚੋਰੀ ਅਤੇ ਡਕੈਤੀ ਦੀ ਵਾਰਦਾਤਾਂ ਹੋਣ ਲੱਗੀਆਂ ਹਨ।
ਹਾਈ ਪ੍ਰੋਫਾਈਲ ਇਲਾਕੇ ਨਾਰਥ ਰਿਚਮੰਡ ਵਿਚ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਇਸ ਸੈਂਟਰ ਨਾਲ ਲੱਗਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਹਨ। ਹਰੇਕ ਦਿਨ ਕੋਈ ਨਾ ਕੋਈ ਨਸ਼ੇੜੀ ਸਕੂਲ ਵਿਚ ਵੜ ਕੇ ਹੰਗਾਮਾ ਕਰਦਾ ਹੈ। ਇਸ ਤੋਂ ਪੇ੍ਰਸ਼ਾਨ ਹੋ ਕੇ ਲੋਕਾਂ ਨੇ ਸੁਰੱਖਿਅਤ ਟੀਕੇ ਲਾਉਣ ਵਾਲੇ ਰੂਮ ਨੂੰ ਬੰਦ ਕਰਾਉਣ ਲਈ ਐਮਐਸਆਈਆਰ ਰੈਜ਼ੀਡੈਂਸ ਐਕਸ਼ਨ ਕਮੇਟੀ ਬਣਾਈ ਹੈ।
ਪ੍ਰੋਗਰਾਮ ਮੁਤਾਬਕ ਇਨ੍ਹਾਂ ਸਰਕਾਰੀ ਸੈਂਟਰਾਂ ’ਤੇ 18 ਸਾਲ ਤੋਂ ਉਪਰ ਦੇ ਲੋਕ ਹੈਰੋਇਨ ਜਾਂ ਆਈਸ ਡਰੱਗ ਲੈ ਸਕਦੇ ਹਨ। ਸੈਂਟਰ ਵਿਚ ਡਰੱਗਜ਼ ਨਹੀਂ ਮਿਲਦੀ। ਡਰੱਗ ਲੈਣ ਵਾਲਾ ਵਿਅਕਤੀ ਅਪਣੀ ਖੁਰਾਕ ਨਾਲ ਲਿਆਉਂਦ ਹੈ ਅਤੇ ਮਾਹਰਾਂ ਦੀ ਦੇਖਰੇਖ ਵਿਚ ਸੇਵਨ ਕਰਦਾ ਹੈ। ਸੈਂਟਰ ਦੇ ਅਧਿਕਾਰੀ ਨਿਕੋ ਕਲਾਰਕ ਦੱਸਦੇ ਹਨ ਕਿ ਇਹ ਇੱਕ ਤਰ੍ਹਾਂ ਦਾ ਮੈਡੀਕਲ ਸੈਂਟਰ ਹੈ। ਇੱਥੇ ਆਉਣ ਵਾਲੇ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਂਦਾ।