Canada

ਐਡਮਿੰਟਨ ’ਚ ਵਿਅਕਤੀ ਨੇ ਭਾਣਜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਕੈਲਗਰੀ  – ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਵਿਅਕਤੀ ਨੇ ਆਪਣੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਭੱਠਲਾਂ ਵਾਸੀ ਹਰਮਨਜੋਤ ਸਿੰਘ (19) ਵਜੋੋਂ ਹੋਈ ਹੈ। ਉਹ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਪਣੀ ਮਾਸੀ ਕੋਲ ਗਿਆ ਸੀ। ਇੱਥੇ ਉਸ ਦੀ ਮਾਸੀ-ਮਾਸੜ ਵਿਚਾਲੇ ਝਗੜਾ ਚੱਲ ਰਿਹਾ ਸੀ। ਝਗੜੇ ਦੌਰਾਨ ਹਰਮਨਜੋਤ ਨੇ ਆਪਣੀ ਮਾਸੀ ਦਾ ਪੱਖ ਲਿਆ ਤਾਂ ਮਾਸੜ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਰਮਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਮਾਤਾ ਦਵਿੰਦਰ ਕੌਰ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਹਰਮਨ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਵਾਉਣ ਅਤੇ ਪੁੱਤਰ ਦੀ ਦੇਹ ਪਿੰਡ ਲਿਆਉਣ ’ਚ ਮਦਦ ਕਰਨ ਦੀ ਮੰਗ ਕੀਤੀ ਹੈ।

Related posts

Sharvari is back home after ‘Alpha’ schedule

Gagan Oberoi

ਅਲਬਰਟਾ ਵਿਚ ਕੋਵਿਡ-19 ਦੋ ਤਿਹਾਈ ਯੋਗ ਅਲਬਰਟਨਾਂ ਦੇ ਕੋਲ ਟੀਕੇ ਦੇ ਦੋਵੇਂ ਸ਼ਾਟ

Gagan Oberoi

ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 49 ਫ਼ੀਸਦੀ ਵਾਧਾ, ਦੇਸ਼ ‘ਚ ਚੌਥੇ ਨੰਬਰ ‘ਤੇ ਪੰਜਾਬੀ

Gagan Oberoi

Leave a Comment