Entertainment

ਗਿੱਪੀ ਗਰੇਵਾਲ ਨੇ ਅਨਾਊਂਸ ਕੀਤੀ ‘ਪਾਣੀ ‘ਚ ਮਧਾਣੀ’ ਦੀ ਨਵੀਂ ਰਿਲੀਜ਼ਿੰਗ ਡੇਟ

ਚੰਡੀਗੜ੍ਹ   – ਗਿੱਪੀ ਗਰੇਵਾਲ ਨੇ ਆਪਣੀ ਫਿਲਮ ‘ਪਾਣੀ ‘ਚ ਮਧਾਣੀ’ ਦੀ ਨਵੀਂ ਰਿਲੀਜ਼ਿੰਗ ਡੇਟ ਅਨਾਊਂਸ ਕਰ ਦਿੱਤੀ ਹੈ। ਗਿੱਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫ਼ਿਲਮ ‘ਪਾਣੀ ‘ਚ ਮਧਾਣੀ’ 21 ਮਈ, 2021 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟਸ ਦੀਆਂ ਅਨਾਉਸਮੈਂਟਸ ਬੈਕ-ਟੂ-ਬੈਕ ਹੋ ਰਹੀਆਂ ਹਨ।

ਹੁਣ ਜੇਕਰ ਸਾਲ 2021 ‘ਚ ਗਿੱਪੀ ਦੀ ਪਹਿਲੀ ਰਿਲੀਜ਼ਿੰਗ ਫਿਲਮ ਦੀ ਗੱਲ ਕਰੀਏ ਤਾਂ ਉਹ ਫਿਲਮ ‘ਪਾਣੀ ‘ਚ ਮਧਾਣੀ’ ਹੈ। ਹਾਲ ਹੀ ਵਿੱਚ ਗਿੱਪੀ ਨੇ ਇਸ ਫਿਲਮ ਦਾ ਇੱਕ Behind The Scene ਵੀ ਸ਼ੇਅਰ ਕੀਤਾ ਸੀ। ਇਸ ਦੇ ਨਾਲ ਉਸ ਨੇ ਲਿਖਿਆ ਸੀ ‘ਪਾਣੀ ‘ਚ ਮਧਾਣੀ’ ਫਿਲਮ ਦੀ ਰਿਲੀਜ਼ ਡੇਟ ਬਹੁਤ ਜਲਦ। ਦੱਸ ਦਈਏ ਕਿ ਗਿੱਪੀ ਦੀ ਇਹ ਫਿਲਮ ਪਹਿਲਾਂ 12 ਫਰਵਰੀ 2021 ਨੂੰ ਰਿਲੀਜ਼ ਹੋਣੀ ਸੀ ਪਰ ਥੀਏਟਰ ਪੂਰੀ ਤਰ੍ਹਾਂ ਨਾ ਖੁੱਲ੍ਹਣ ਕਾਰਨ ਇਹ ਮੁਮਕਿਨ ਨਹੀਂ ਹੋਇਆ।

ਹੁਣ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦਾ ਸਾਹਮਣੇ ਆਉਣਾ ਫੈਨਜ਼ ਦੇ ਚਿਹਰਿਆਂ ‘ਤੇ ਮੁੜ ਖੁਸ਼ੀ ਲੈ ਕੇ ਆਇਆ ਹੈ। ਫ਼ਿਲਮ ‘ਪਾਣੀ ਵਿੱਚ ਮਧਾਣੀ’ ਵਿੱਚ 9 ਸਾਲਾਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ ਵਿੱਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਲਾਉਣਗੇ ਤੇ ਉਨ੍ਹਾਂ ਦਾ ਸਾਥ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰਬੀ ਸੰਘਾ ਜਿਹੇ ਪੰਜਾਬੀ ਕਲਾਕਾਰ ਦੇਣਗੇ।

Related posts

ਕੋਰੋਨਾਵਾਇਰਸ ਨੇ ਕੀਤੇ ਵੱਡੇ_ਵੱਡੇ ਸਟਾਰ ਵੀ ਵਿਹਲੇ

Gagan Oberoi

ਜੰਮੂ-ਕਸ਼ਮੀਰ: ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ 11 ਮੌਤਾਂ

Gagan Oberoi

‘ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ’- ਇੰਦਰਜੀਤ ਨਿੱਕੂ

Gagan Oberoi

Leave a Comment