Entertainment

ਕਾਮੇਡੀਅਨ ਕਰਮਜੀਤ ਅਨਮੋਲ ਬਣੇ 3 ਕੁੜੀਆਂ ਦੇ ਪਿਤਾ!

ਸਿਨੇਮਾ ਦੀ ਜਿਵੇਂ ਹੀ ਰਿਓਪਨਿੰਗ ਹੋਈ ਹੈ ਉਵੇਂ ਹੀ ਬੈਕ ਟੁ ਬੈਕ ਪੰਜਾਬੀ ਫ਼ਿਲਮਾਂ ਵੀ ਆਪਣੀਆਂ ਰਿਲੀਜ਼ਿੰਗ ਦੀਆਂ ਡੇਟਸ ਦਰਸ਼ਕਾਂ ਨਾਲ ਸ਼ੇਅਰ ਕਰ ਰਹੀਆਂ ਹਨ। ਕਾਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਹੁਣ ਫੁਲ ਫਲੈਜ਼ ਫਰੰਟ ਫੁੱਟ ‘ਤੇ ਨਜ਼ਰ ਆਉਣ ਵਾਲੇ ਹਨ। ਕਰਮਜੀਤ ਅਨਮੋਲ ਫਿਲਮ ਦੇ ਕਿਸੇ ਹੀਰੋ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਨਹੀਂ ਬਲਕਿ ਇਸ ਵਾਰ ਖੁਦ ਲੀਡ ‘ਤੇ ਨਜ਼ਰ ਆਉਣਗੇ। ਕਰਮਜੀਤ ਅਨਮੋਲ ਨੇ ਆਪਣੀ ਫਿਲਮ ‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ‘ਚ ਕਰਮਜੀਤ ਅਨਮੋਲ ਇਕ ਬਜ਼ੁਰਗ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ‘ਚ ਕਰਮਜੀਤ ਅਨਮੋਲ 3 ਕੁੜੀਆਂ ਦੇ ਪਿਤਾ ਬਣੇ ਹੋਏ ਹਨ। ਕਰਮਜੀਤ ਅਨਮੋਲ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਫਿਲਮ ‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ 16 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।

‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ ਫਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ ਤੇ ਲਕੀ ਧਾਲੀਵਾਲ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ। ਫਿਲਮ ‘ਲਾਵਾਂ ਫੇਰੇ’ ਦੇ ਮੇਕਰਜ਼ ਵਲੋਂ ਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

ਸਾਲ ਦੀ ਤੇ ਅਪ੍ਰੈਲ ਮਹੀਨੇ ਦੀ ਪਹਿਲੀ ਪੰਜਾਬੀ ਦੀ ਫਿਲਮ ਗੱਲ ਕਰੀਏ ਤਾਂ ਉਹ ਐਮੀ ਵਿਰਕ ਦੀ ‘ਪੁਆੜਾ’ ਹੋਵੇਗੀ। ਜੋ 2 ਅਪ੍ਰੈਲ 2021 ਨੂੰ ਰਿਲੀਜ਼ ਹੋ ਰਹੀ ਹੈ। ਐਮੀ ਨੇ ਵੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹਾਲ ‘ਚ ਸ਼ੇਅਰ ਕੀਤੀ ਤੇ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ।

Related posts

Rakhi Sawant Birthday : ਕਦੀ ਰਾਖੀ ਸਾਵੰਤ ਨੂੰ ਨੱਚਣ ਲਈ ਬੁਰੀ ਮਾਰਦਾ ਸੀ ਉਸ ਦਾ ਮਾਮਾ, ਫਿਰ ਬਣੀ ਡਾਂਸਿੰਗ ਕਵੀਨਅੱਜ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੀ ਰਾਖੀ ਸਾਵੰਤ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਹੈ। ਇੰਡਸਟਰੀ ਵਿੱਚ ਆਉਣ ਲਈ ਉਸਨੇ ਆਪਣਾ ਨਾਮ ਨੀਰੂ ਭੇਦਾ ਤੋਂ ਬਦਲ ਕੇ ਰਾਖੀ ਸਾਵੰਤ ਰੱਖ ਲਿਆ। ਰਾਖੀ ਨੇ ਇੱਕ ਵਾਰ ਅਦਾਕਾਰ ਰਾਜੀਵ ਖੰਡੇਲਵਾਲ ਦੇ ਸ਼ੋਅ ‘ਜੁਜ਼ਬਾਤ’ ਵਿੱਚ ਆਪਣੀ ਜ਼ਿੰਦਗੀ ਦੇ ਔਖੇ ਦਿਨਾਂ ਬਾਰੇ ਦੱਸਿਆ ਸੀ। ਰਾਖੀ ਨੇ ਦੱਸਿਆ ਸੀ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੀ ਮਾਂ ਹਸਪਤਾਲ ਵਿੱਚ ਆਈ ਸੀ ਅਤੇ ਉਸਦੇ ਪਿਤਾ ਮੁੰਬਈ ਪੁਲਿਸ ਵਿੱਚ ਕਾਂਸਟੇਬਲ ਸਨ। ਵੱਡਾ ਪਰਿਵਾਰ ਹੋਣ ਕਾਰਨ ਉਹ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਸੀ। ਕਈ ਵਾਰ ਅਜਿਹਾ ਹੁੰਦਾ ਸੀ ਕਿ ਉਨ੍ਹਾਂ ਕੋਲ ਖਾਣ ਲਈ ਖਾਣਾ ਵੀ ਨਹੀਂ ਸੀ, ਇਸ ਲਈ ਰਾਖੀ ਉਸ ਭੋਜਨ ਨੂੰ ਚੁੱਕ ਲੈਂਦੀ ਸੀ, ਜਿਸ ਨੂੰ ਗੁਆਂਢੀਆਂ ਨੇ ਸੁੱਟ ਦਿੱਤਾ ਅਤੇ ਖਾ ਲਿਆ।

Gagan Oberoi

Ethiopian Airlines cancels Tigray flights amid renewed conflict fears

Gagan Oberoi

Vedanta moves Madras HC against TNPCB order

Gagan Oberoi

Leave a Comment