ਕੈਨੇਡਾ-ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਟਰੈਵਲ ਸਬੰਧੀ ਪਾਬੰਦੀਆਂ ਅਜੇ ਇੱਕ ਹੋਰ ਮਹੀਨੇ ਤੱਕ ਜਾਰੀ ਰਹਿਣਗੀਆਂ।
ਪਬਲਿਕ ਸੇਫਟੀ ਅਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਵੱਲੋਂ ਵੀਰਵਾਰ ਨੂੰ ਇਹ ਪੁਸ਼ਟੀ ਕੀਤੀ ਗਈ ਕਿ ਇਹ ਪਾਬੰਦੀਆਂ 21 ਅਪਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ।ਬਲੇਅਰ ਨੇ ਟਵੀਟ ਕਰਕੇ ਆਖਿਆ ਕਿ ਅਸੀਂ ਇਸ ਸਬੰਧ ਵਿੱਚ ਆਪਣਾ ਫੈਸਲਾ ਕੋਵਿਡ-19 ਤੋਂ ਹਮੇਸ਼ਾਂ ਕੈਨੇਡੀਅਨਾਂ ਨੂੰ ਸੇਫ ਰੱਖਣ ਲਈ ਬਿਹਤਰੀਨ ਪਬਲਿਕ ਹੈਲਥ ਸਲਾਹ ਦੇ ਹਿਸਾਬ ਨਹੀਂ ਲਿਆ ਹੈ।
ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਾਂਟਰੀਅਲ ਵਿੱਚ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਤੋਂ ਕੁੱਝ ਦਿਨ ਬਾਅਦ ਹੀ ਇਹ ਪੁਸ਼ਟੀ ਕੀਤੀ ਗਈ। ਇਸ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਸੀ ਕਿ ਸਰਹੱਦਾਂ ਵੀ ਹੌਲੀ ਹੌਲੀ ਖੋਲ੍ਹ ਦਿੱਤੀਆਂ ਜਾਣਗੀਆਂ ਪਰ ਹਾਲ ਦੀ ਘੜੀ ਨਹੀਂ।
ਟਰੂਡੋ ਨੇ ਆਖਿਆ ਸੀ ਕਿ ਅਸੀਂ ਸਾਰੇ ਹੀ ਟਰੈਵਲ ਕਰਨ ਲਈ ਕਾਹਲੇ ਹਾਂ। ਪਰ ਸਾਨੂੰ ਅਜਿਹੇ ਹਾਲਾਤ ਦੀ ਉਡੀਕ ਕਰਨੀ ਹੋਵੇਗੀ ਜਦੋਂ ਸਰਹੱਦੀ ਪਾਬੰਦੀਆਂ ਨੂੰ ਹਟਾਉਣ ਦਾ ਸਹੀ ਸਮਾਂ ਆਵੇ ਤੇ ਇਹ ਹੁਣੇ ਨਹੀਂ ਆਇਆ ਹੈ।
previous post