International

ਇਰਾਨ ਨੇ ਪਾਕਿਸਤਾਨ ‘ਚ ਦਾਖਿਲ ਹੋ ਕੇ ਕੀਤੀ ਸਰਜੀਕਲ ਸਟ੍ਰਾਇਕ

ਈਰਾਨ ਨੇ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਆਪਣੀ ਫੌਜ ਦੇ ਦੋ ਜਵਾਨਾਂ ਨੂੰ ਅੱਤਵਾਦੀਆਂ ਦੇ ਚੁੰਗਲ ਤੋਂ ਛੁਡਾਉਣ ਦਾ ਦਾਅਵਾ ਕੀਤਾ ਹੈ। ਅਮਰੀਕਾ ਅਤੇ ਭਾਰਤ ਤੋਂ ਬਾਅਦ ਇਰਾਨ ਪਾਕਿਸਤਾਨ ਵਿੱਚ ਦਾਖਲ ਹੋਣ ਅਤੇ ਸਰਜੀਕਲ ਆਪ੍ਰੇਸ਼ਨ ਕਰਨ ਵਾਲਾ ਤੀਜਾ ਦੇਸ਼ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈਆਰਜੀਸੀ) ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਦੋ ਜਵਾਨਾਂ ਨੂੰ ਪਾਕਿਸਤਾਨੀ ਖੇਤਰ ਵਿੱਚ ਖੁਫੀਆ ਕਾਰਵਾਈ ਤੋਂ ਬਾਅਦ ਮੁਕਤ ਕਰਵਾਇਆ ਹੈ।

ਆਈਆਰਜੀਸੀ ਨੇ ਇੱਕ ਬਿਆਨ ਵਿੱਚ ਕਿਹਾ – ਇਹ ਕਾਰਵਾਈ ਮੰਗਲਵਾਰ ਦੀ ਰਾਤ ਨੂੰ ਸਫਲਤਾਪੂਰਵਕ ਕੀਤੀ ਗਈ ਸੀ ਅਤੇ ਇਸ ਦੇ ਦੋਵੇਂ ਸੈਨਿਕਾਂ ਨੂੰ ਜੈਸ਼-ਉਲ-ਅਦਲ ਸੰਗਠਨ ਦੀ ਪਕੜ ਤੋਂ ਬਚਾਇਆ ਗਿਆ ਸੀ। ਇਹ ਦੋਵੇਂ ਸੈਨਿਕ ਢਾਈ ਸਾਲ ਪਹਿਲਾਂ ਅਗਵਾ ਕੀਤੇ ਗਏ ਸੀ। ਬਿਆਨ ਅਨੁਸਾਰ ਸੈਨਾ ਨੇ ਸਫਲਤਾਪੂਰਵਕ ਅਭਿਆਨ ਚਲਾਇਆ ਅਤੇ ਈਰਾਨ ਵਾਪਸ ਪਰਤ ਆਈ।

16 ਅਕਤੂਬਰ 2018 ਨੂੰ ਜੈਸ਼-ਉਲ-ਅਦਲ ਸੰਗਠਨ ਨੇ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਵਿਚਕਾਰ ਪਾਕਿਸਤਾਨ ਦੇ ਸੀਸਤਾਨ ਸ਼ਹਿਰ ਦੇ ਮੇਰਵਾਕਾ ਅਤੇ ਬਲੋਚਿਸਤਾਨ ਸੂਬੇ ਤੋਂ 12 ਈਰਾਨੀਆਂ ਦੇ ਰੈਵੋਲਿਊਸ਼ਨਰੀ ਗਾਰਡਜ਼ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਜ਼ਾਦ ਕਰਵਾਉਣ ਲਈ ਤਹਿਰਾਨ ਅਤੇ ਇਸਲਾਮਾਬਾਦ ਦੇ ਸੈਨਿਕ ਅਧਿਕਾਰੀਆਂ ਦੀ ਤਰਫੋਂ ਇੱਕ ਸੰਯੁਕਤ ਕਮੇਟੀ ਬਣਾਈ ਗਈ ਸੀ। ਇਨ੍ਹਾਂ ‘ਚੋਂ ਪੰਜ ਈਰਾਨੀ ਸੈਨਿਕਾਂ ਨੂੰ 15 ਨਵੰਬਰ 2018 ਨੂੰ ਰਿਹਾਅ ਕੀਤਾ ਗਿਆ ਸੀ ਅਤੇ ਪਾਕਿਸਤਾਨੀ ਸੈਨਾ ਨੇ 21 ਮਾਰਚ 2019 ਨੂੰ ਚਾਰ ਈਰਾਨੀ ਸੈਨਿਕਾਂ ਨੂੰ ਬਚਾਇਆ ਸੀ।

Related posts

ਲੈਪਟਾਪ ‘ਚੋਂ ਧੂੰਆਂ ਨਿਕਲਣ ਕਾਰਨ ਜਹਾਜ਼ ਨੂੰ ਨਿਊਯਾਰਕ ਏਅਰਪੋਰਟ ‘ਤੇ ਕਰਵਾਇਆ ਖ਼ਾਲੀ

Gagan Oberoi

1971 ਦੀ ਜੰਗ ‘ਤੇ ਜਨਰਲ ਬਾਜਵਾ ਦਾ ਵਿਵਾਦਤ ਬਿਆਨ ਕਿਹਾ- ਭਾਰਤ ਦੇ ਸਾਹਮਣੇ ਸਿਰਫ਼ 34 ਹਜ਼ਾਰ ਸੈਨਿਕਾਂ ਨੇ ਕੀਤਾ ਸੀ ਆਤਮ ਸਮਰਪਣ

Gagan Oberoi

ਮੁੰਬਈ: ਆਰਬੀਆਈ ਨੇ ਲਗਾਤਾਰ 8ਵੀਂ ਵਾਰ ਰੈਪੋ ਦਰ ਨੂੰ 6.5% ’ਤੇ ਬਰਕਰਾਰ ਰੱਖਿਆ

Gagan Oberoi

Leave a Comment