International

ਕਿਸਾਨਾਂ ਨਾਲ ਮਤਭੇਦਾਂ ਨੂੰ ਗੱਲਬਾਤ ਜਰੀਏ ਸੁਲਝਾਏ ਭਾਰਤ ਸਰਕਾਰ : ਅਮਰੀਕਾ

ਵਾਸ਼ਿੰਗਟਨ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ‘ਚ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਨੂੰ ਲੈਕੇ ਹੁਣ ਅਮਰੀਕਾ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਕਿਸੇ ਵੀ ਦੇਸ਼ ‘ਚ ਸ਼ਾਂਤੀਪੂਰਨ ਵਿਰੋਧ ਨੂੰ ਲੋਕਤੰਤਰ ਦੀ ਪਛਾਣ ਮੰਨਿਆ ਜਾਂਦਾ ਹੈ। ਅਜਿਹੇ ‘ਚ ਕਾਨੂੰਨਾਂ ਨੂੰ ਲੈਕੇ ਹੋਏ ਮਤਭੇਦਾਂ ਨੂੰ ਗੱਲਬਾਤ ਜਰੀਏ ਸੁਲਝਾਇਆ ਜਾਣਾ ਚਾਹੀਦਾ ਹੈ।

ਅਮਰੀਕੀ ਸਟੇਟ ਡਿਪਾਰਟਮੈਂਟ ਦੇ ਇਕ ਬੁਲਾਰੇ ਨੇ ਕਿਹਾ, ‘ਅਮਰੀਕਾ ਮੰਨਦਾ ਹੈ ਕਿ ਸ਼ਾਂਤੀਪੂਰਵਕ ਵਿਰੋਧ ਕਿਸੇ ਵੀ ਸੰਪੰਨ ਲੋਕਤੰਤਰ ਦੀ ਪਛਾਣ ਹੈ। ਮਤਭੇਦਾਂ ਨੂੰ ਗੱਲਬਾਤ ਨਾਲ ਹੱਲ ਕੀਤਾ ਜਾਣਨਾ ਚਾਹੀਦਾ ਹੈ।’ ਏਨਾ ਹੀ ਨਹੀਂ ਉਨ੍ਹਾਂ ਕਿਹਾ, ‘ਭਾਰਤੀ ਸੁਪਰੀਮ ਕੋਰਟ ਨੇ ਵੀ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ। ਅਸੀਂ ਮਤਭੇਦਾਂ ਨੂੰ ਗੱਲਬਾਤ ਨਾਲ ਸੁਲਝਾਉਣ ਨੂੰ ਉਤਸ਼ਾਹਿਤ ਕਰਦੇ ਹਾਂ।’

Related posts

Kids who receive only breast milk at birth hospital less prone to asthma: Study

Gagan Oberoi

Canada Weighs Joining U.S. Missile Defense as Security Concerns Grow

Gagan Oberoi

ਇਰਾਨ ਨੇ ਪਾਕਿਸਤਾਨ ‘ਚ ਦਾਖਿਲ ਹੋ ਕੇ ਕੀਤੀ ਸਰਜੀਕਲ ਸਟ੍ਰਾਇਕ

Gagan Oberoi

Leave a Comment