ਮੋਹਾਲੀ, – ਭਾਰਤ ਦੀ ਕੌਮੀ ਜਾਂਚ ਏਜੰਸੀ(ਐਨ ਆਈ ਏ) ਨੇ ਸਿਖਸ ਫਾਰ ਜਸਟਿਸਦੇ ਆਗੂ ਗੁਰਪਤਵੰਤ ਸਿੰਘ ਪਨੂੰ ਸਮੇਤ 10 ਦੋਸ਼ੀਆਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਸਪੈਸ਼ਲ ਕੋਰਟ ਮੋਹਾਲੀ ਨੂੰ ਚਰਾਜਸ਼ੀਟ ਪੇਸ਼ ਕਰ ਦਿੱਤੀ ਹੈ। ਇਹ ਕੇਸ ਸਾਲ 2017-18 ਦੇ ਦੌਰਾਨ ਪੰਜਾਬ ਵਿੱਚ ਅੱਗ ਲਾਉਣ ਦੀ ਕਾਰਵਾਈ ਅਤੇ ਹੋਰ ਕਈ ਤਰ੍ਹਾਂ ਦੀ ਹਿੰਸਾ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਐਸ ਐਫ ਜੇ (ਸਿੱਖਸ ਫਾਰ ਜਸਟਿਸ) ਅਤੇ ਰੈਫਰੇਡਮ-2020 ਦੇ ਪ੍ਰਚਾਰ ਦੀ ਗਤੀਵਿਧੀਆਂ ਨੂੰ ਆਨਲਾਈਨ ਕੀਤਾ ਗਿਆ ਸੀ।
ਐਨ ਆਈ ਏ ਨੇ ਜਿਨ੍ਹਾਂ 10 ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਉਨ੍ਹਾਂ ਦੀ ਪਛਾਣ ਗੁਰਪਤਵੰਤ ਸਿੰਘ ਪਨੂੰ, ਪ੍ਰਗਟ ਸਿੰਘ, ਸੁਖਰਾਜ ਸਿੰਘ ਉਰਫ ਰਾਜੂ, ਬਿਕ੍ਰਮਜੀਤ ਸਿੰਘ ਉਰਫ਼ ਵਿਕੀ, ਮਨਜੀਤ ਸਿੰਘ ਉਰਫ ਮੰਗਾ, ਜਤਿੰਦਰ ਸਿੰਘ ਉਰਫ ਗੋਲਡੀ, ਗੁਰਵਿੰਦਰ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਹਰਪ੍ਰੀਤ ਸਿੰਘ ਉਰਫ਼ ਹੈਪੀ, ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਹਰਮੀਤ ਸਿੰਘ ਉਰਫ਼ ਰਾਜੂ ਦੇ ਰੂਪ ਵਿੱਚ ਹੋਈ ਹੈ।ਇਹ ਕੇਸ ਪਹਿਲਾਂ ਪੰਜਾਬ ਪੁਲਸ ਨੇ ਸੁਲਤਾਨਵਿੰਡ ਥਾਣਾ ਅੰਮ੍ਰਿਤਸਰ ਵਿੱਚ 19 ਅਕਤੂਬਰ 2018 ਨੂੰ ਦਰਜ ਕੀਤਾ ਸੀ। ਬਾਅਦ ਵਿੱਚ ਇਸ ਬਾਰੇ ਇੱਕ ਵੱਖਰਾ ਕੇਸ ਐਨ ਆਈ ਏ ਨੇ 5 ਅਪ੍ਰੈਲ 2020 ਨੂੰ ਦਰਜ ਕਰ ਲਿਆ ਸੀ। ਇਸ ਕੇਸ ਦੀ ਜਾਂਚ ਵਿੱਚ ਇਹ ਗੱਲ ਪਤਾ ਲੱਗੀ ਸੀ ਕਿ ਐਸ ਐਫ ਜੇ ਇੱਕ ਵੱਖਵਾਦੀ ਸੰਗਠਨ ਹੈ, ਜਿਸਨੇ ਭਾਰਤ ਵਿੱਚ ਦੇਸ਼ਧ੍ਰੋਹ ਫੈਲਾਉਣ ਅਤੇ ਸ਼ਾਂਤੀ ਨੂੰ ਭੰਗ ਕਰਨ ਲਈ ਅਨੇਕਾਂ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਕੀਤੀ ਅਤੇ ਇਹ ਸੋਸ਼ਲ ਮੀਡੀਆ ਅਕਾਊਂਟ ਲੋਕਾਂ ਨੂੰ ਖੇਤਰ ਅਤੇ ਧਰਮ ਦੇ ਆਧਾਰ ‘ਤੇ ਕੱਟੜਪੰਥੀ ਬਣਾਉਣ ਲਈ ਵਰਤੇ ਜਾ ਰਹੇ ਹਨ। ਜਾਂਚ ਵਿੱਚ ਇਹ ਗੱਲ ਵੀ ਸਪੱਸ਼ਟ ਹੋਈ ਕਿ ਗੁਰਪਤਵੰਤ ਸਿੰਘ ਪਨੂੰ ਕਈ ਨੌਜਵਾਨਾਂ ਨੂੰ ਕੱਟੜਪੰਥੀ ਬਣਾਇਆ ਅਤੇ ਉਸ ਐਸ ਐਫ ਜੇ ਵਿੱਚ ਭਰਤੀ ਕੀਤਾ, ਜਿਹੜੀਭਾਰਤ ਦੇ ਯੂ ਏ ਪੀ ਏ ਐਕਟ ਦੇ ਅਧੀਨ ਗੈਰ ਕਾਨੂੰਨੀ ਜਥੇਬੰਦੀ ਸੀ।