ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਵੀਰਵਾਰ ਨੂੰ ਕੋਵਿਡ-19 ਪਾਜ਼ੀਟਿਵ ਪਾਏ ਗਏ। ਇੱਕ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਕਈ ਯੂਰਪੀਅਨ ਆਗੂਆਂ ਨਾਲੀ ਮੁਲਾਕਾਤ ਕੀਤੀ ਸੀ। ਫਰਾਂਸ ਤੇ ਸਪੇਨ ਦੇ ਪ੍ਰਧਾਨ ਮੰਤਰੀ ਵੱਲੋਂ ਮੈਕਰੌਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਖੁਦ ਨੂੰ ਆਈਸੋਲੇਟ ਕਰ ਲਿਆ ਗਿਆ ਹੈ।
ਇੱਕ ਬਿਆਨ ਵਿੱਚ ਪ੍ਰੈਜ਼ੀਡੈੱਸੀ ਨੇ ਆਖਿਆ ਕਿ ਜਿਵੇੱ ਹੀ ਪਹਿਲੇ ਲੱਛਣ ਨਜ਼ਰ ਆਏ ਤਾਂ ਮੈਕਰੌਨ ਨੈ ਆਪਣਾ ਟੈਸਟ ਕਰਵਾ ਲਿਆ ਤੇ ਖੁਦ ਨੂੰ ਸੱਤ ਦਿਨਾਂ ਲਈ ਆਈਸੋਲੇਟ ਕਰ ਲਿਆ। ਅਜੇ ਤੱਕ ਇਹ ਪਤਾ ਨਹੀੱ ਲੱਗ ਸਕਿਆ ਹੈ ਕਿ ਮੈਕਰੌਨ ਨੂੰ ਕੀ ਲੱਛਣ ਸਨ ਜਾਂ ਉਹ ਇਸ ਲਈ ਕੀ ਇਲਾਜ ਕਰਵਾ ਰਹੇ ਹਨ।
42 ਸਾਲਾਂ ਦੇ ਰਾਸ਼ਟਰਪਤੀ ਦੂਰ ਰਹਿ ਕੇ ਵੀ ਆਪਣਾ ਕੰਮ ਕਾਜ ਜਾਰੀ ਰੱਖਣਗੇ ਤੇ ਦੂਰ ਤੋਂ ਹੀ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਮੈਕਰੌਨ ਦੀ ਪਤਨੀ 67 ਸਾਲਾ ਬ੍ਰਿਗਿਟ ਵੀ ਖੁਦ ਨੂੰ ਆਈਸੋਲੇਟ ਕਰੇਗੀ ਪਰ ਉਨ੍ਹਾਂ ਨੂੰ ਕੋਈ ਵੀ ਲੱਛਣ ਨਹੀੱ ਹੈ ਤੇ ਪੈਰਿਸ ਦੇ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੰਗਲਵਾਰ ਨੂੰ ਕਰਵਾਏ ਗਏ ਟੈਸਟ ਵਿੱਚ ਉਹ ਨੈਗੇਟਿਵ ਆ ਗਈ। ਮੈਕਰੌਨ ਨੇ ਪਿਛਲੇ ਹਫਤੇ ਦੇ ਅੰਤ ਵਿੱਚ ਯੂਰਪੀਅਨ ਯੂਨੀਅਨ ਦੀ ਸਿਖਰ ਵਾਰਤਾ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਜਰਮਨ ਦੀ ਚਾਂਸਲਰ ਐੱਜੇਲਾ ਮਾਰਕਲ ਨਾਲ ਦੁਵੱਲੀ ਮੀਟਿੰਗ ਵੀ ਕੀਤੀ ਸੀ।