Entertainment

ਕੌਣ ਹੈ ਉਹ ਪੰਜਾਬੀ ਸਿੰਗਰ, ਜਿਸ ਦੀਆਂ ਨੇਹਾ ਕੱਕੜ ਨਾਲ ਵਿਆਹ ਦੀਆਂ ਹੋ ਰਹੀਆਂ ਹਨ ਚਰਚਾਵਾਂ

ਬਾਲੀਵੁੱਡ ਸਿੰਗਰ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਜ਼ਬਰਦਸਤ ਚਰਚਾ ਚਲ ਰਹੀ ਹੈ, ਖ਼ਬਰ ਹੈ ਕਿ ਨੇਹਾ 24 ਅਕਤੂਬਰ ਨੂੰ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਸੰਤ ਨਾਲ ਸੱਤ ਫੇਰੇ ਲੈਣ ਵਾਲੀ ਹੈ। ਪਿਛਲੇ ਦਿਨੀਂ ਦੋਨਾਂ ਨੇ ਇਕੱਠਿਆਂ ਇੱਕ ਵੀਡੀਓ ਵੀ ਬਣਾਇਆ ਸੀ। ਰੋਹਨਪ੍ਰੀਤ ਸਿੰਘ ਪੰਜਾਬੀ ਸਿੰਗਰ ਹੈ, ਉਹ ਕਈ ਰਿਐਲਟੀ ਟੀ.ਵੀ. ਸ਼ੋਅ ‘ਚ ਹਿੱਸਾ ਲੈ ਚੁੱਕੇ ਹਨ। 2018 ‘ਚ ਹੋਏ ਰਾਈਜਿੰਗ ਸਟਾਰ 2 ‘ਚ ਰੋਹਨਪ੍ਰੀਤ ਫਰਸਟ- ਰਨਰ-ਅਪ ਬਣਿਆ ਸੀ। ਇਸ ਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਵੀ ਹੈ ਕਿ ਅੱਜ ਤੋਂ ਲਗਭਗ 13 ਸਾਲ ਪਹਿਲਾਂ 2007 ‘ਚ ਰੋਹਨਪ੍ਰੀਤ ਨੇ ਸਾਰੇਗਾਮਾਪਾ ਲਿਟਲ ਚੈਂਪਸ ‘ਚ ਭਾਗ ਲਿਆ ਸੀ। ਇਥੇ ਵੀ ਉਹ ਆਪਣੀ ਅਵਾਜ਼ ਦਾ ਜਾਦੂ ਚਲਾ ਗਏ, ਉਹ ਸ਼ੋਅ ਦਾ ਫਰਸਟ- ਰਨਰ-ਅਪ ਰਿਹਾ।

Related posts

The new Audi Q5 SUV: proven concept in its third generation

Gagan Oberoi

VAPORESSO Strengthens Global Efforts to Combat Counterfeit

Gagan Oberoi

Brown fat may promote healthful longevity: Study

Gagan Oberoi

Leave a Comment