ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ ‘ਇਤਿਹਾਸਕ ਸ਼ਾਂਤੀ ਸਮਝੌਤੇ’ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਦੱਸ ਦਈਏ ਕਿ ਨਾਰਵੇ ਦੇ ਸੰਸਦ ਮੈਂਬਰ ਟਾਇਬਰਿੰਗ ਗਜੇਡੇ ਨੇ ਟਰੰਪ ਦਾ ਨਾਂ ਪੁਰਸਕਾਰ ਲਈ ਅੱਗੇ ਪੇਸ਼ ਕੀਤਾ ਹੈ। ਉਸਨੇ ਦੁਨੀਆ ਦੇ ਕਈ ਵਿਵਾਦਪੂਰਨ ਮੁੱਦਿਆਂ ਦੇ ਹੱਲ ਲਈ ਟਰੰਪ ਦੀ ਸ਼ਲਾਘਾ ਵੀ ਕੀਤੀ।ਚਾਰ ਵਾਰ ਦੇ ਸੰਸਦ ਮੈਂਬਰ ਅਤੇ ਨਾਟੋ ਦੀ ਪਾਰਲੀਮਾਨੀ ਅਸੈਂਬਲੀ ਵਿੱਚ ਨਾਰਵੇ ਦੇ ਪ੍ਰਤੀਨਿਧੀ ਮੰਡਲ ਦੇ ਮੁਖੀ ਗਜੇਡੇ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਸਬੰਧਾਂ ਦੀ ਸ਼ੁਰੂਆਤ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
ਉਨ੍ਹਾਂ ਨੇ ਕਿਹਾ, “ਉਸਦੀ ਯੋਗਤਾ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਮੇਰੇ ਖਿਆਲ ਵਿਚ ਉਸਨੇ ਇਸ ਪੁਰਸਕਾਰ ਦੇ ਨਾਮਜ਼ਦ ਕੀਤੇ ਕਿਸੇ ਵੀ ਮੈਂਬਰ ਨਾਲੋਂ ਦੇਸ਼ਾਂ ਵਿਚ ਸ਼ਾਂਤੀ ਸਥਾਪਤ ਕਰਨ ਲਈ ਵਧੇਰੇ ਕੰਮ ਕੀਤਾ ਹੈ।“