International

ਪਾਕਿਸਤਾਨੀ ਮੂਲ ਦੀ ਸਾਂਸਦ ਦਾ ਦੋਸ਼, ਮੁਸਲਮਾਨ ਹੋਣ ਕਾਰਨ ਖੋਹਿਆ ਮੰਤਰੀ ਅਹੁਦਾ

ਲੰਡਨ- ਪਾਕਿਸਤਾਨੀ ਮੂਲ ਦੀ ਬਰਤਾਨਵੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਮੁਸਲਿਮ ਹੋਣ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜਰਵੇਟਿਵ ਸਰਕਾਰ ’ਚ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ‘ਸੰਡੇ ਟਾਈਮਜ਼’ ’ਚ ਛਪੀ ਖ਼ਬਰ ਮੁਤਾਬਕ, ਉਨ੍ਹਾਂ ਦਾ ਧਰਮ ਉਨ੍ਹਾਂ ਦੇ ਸਾਥੀਆਂ ਨੂੰ ਅਸਹਿਜ ਬਣਾ ਰਿਹਾ ਸੀ। ਕੋਰੋਨਾ ਲਾਕਡਾਊਨ ’ਚ ਡਾਊਨਿੰਗ ਸਟਰੀਟ ਦਫ਼ਤਰ ’ਚ ਕਰਵਾਈਆਂ ਪਾਰਟੀਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਜੌਨਸਨ ਸਰਕਾਰ ਲਈ ਇਹ ਦੋਸ਼ ਸੰਕਟ ਨੂੰ ਵਧਾਉਣ ਵਾਲੇ ਸਾਬਤ ਹੋ ਰਹੇ ਹਨ। 49 ਵਰਿ੍ਹਆਂ ਦੀ ਨੁਸਰਤ ਗਨੀ ਨੂੰ ਫਰਵਰੀ 2020 ’ਚ ਜੂਨੀਅਰ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਸੀ। ਉਨ੍ਹਾਂ ਅਖ਼ਬਾਰ ਨੂੰ ਕਿਹਾ ਕਿ ਸੰਸਦੀ ਅਨੁਸ਼ਾਸਨ ਲਾਗੂ ਕਰਨ ਵਾਲੇ ਇਕ ਵਿ੍ਹਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਹਟਾਏ ਜਾਣ ’ਚ ਉਨ੍ਹਾਂ ਦਾ ਮੁਸਲਿਮ ਹੋਣਾ ਇਕ ਮੁੱਦਾ ਬਣ ਕੇ ਉਭਰਿਆ ਹੈ। 

Related posts

Canada’s Economic Outlook: Slow Growth and Mixed Signals

Gagan Oberoi

Russia-Ukraine Conflict : ਰੂਸ ਸ਼ੁਰੂ ਕਰਨ ਵਾਲਾ ਹੈ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਵੱਡਾ ਯੁੱਧ, ਬ੍ਰਿਟੇਨ ਨੇ ਦਿੱਤੀ ਚਿਤਾਵਨੀਰੂਸ ਨੂੰ ਵੱਡਾ ਨੁਕਸਾਨ ਹੋਵੇਗਾ ਜਰਮਨ ਕਾਨਫਰੰਸ ਵਿੱਚ ਇੱਕ ਭਾਸ਼ਣ ਦੌਰਾਨ, ਜੌਹਨਸਨ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਮਲੇ ਦੇ ਜਵਾਬ ਵਿੱਚ ਪੱਛਮੀ ਪਾਬੰਦੀਆਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਾਸਨ ਲਈ ਖਤਰਨਾਕ ਹੋਣਗੀਆਂ ਅਤੇ ਲੰਡਨ ਦੇ ਪੂੰਜੀ ਬਾਜ਼ਾਰਾਂ ਤੋਂ “ਬੇਮਿਸਾਲ” ਆਰਥਿਕ ਕੀਮਤ ਵੀ ਅਦਾ ਕਰੇਗੀ। ਉਸਨੇ ਅਮਰੀਕੀ ਪਾਬੰਦੀਆਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਹ ਰੂਸੀ ਕੰਪਨੀਆਂ ਨੂੰ ‘ਪਾਉਂਡ ਅਤੇ ਡਾਲਰ ਵਿੱਚ ਵਪਾਰ’ ਕਰਨ ਤੋਂ ਰੋਕ ਦੇਵੇਗਾ ਜੋ ਰੂਸ ਲਈ ਬਹੁਤ ਮੁਸ਼ਕਲ ਹੋਵੇਗਾ।

Gagan Oberoi

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਰੂਸ-ਯੂਕਰੇਨ ਜੰਗ ਨੂੰ ਕਿਹਾ ਬੇਤੁਕਾ, ਕਿਹਾ- ਮੇਰੇ ਪਰਿਵਾਰ ਦਾ ਇੱਕ ਹਿੱਸਾ ਖ਼ਤਮ ਹੋ ਗਿਐ

Gagan Oberoi

Leave a Comment