ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ 19 ਜੂਨ ਨੂੰ ਓਕਲਾਹੋਮਾ ਵਿਚ ਰਾਜਨੀਤਕ ਰੈਲੀਆਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ । ਉਨ੍ਹਾਂ ਨੇ ਕਿਹਾ ਕਿ ਉਹ ਫਲੋਰਿਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ ਵਿੱਚ ਵੀ ਰੈਲੀਆਂ ਕਰਨਗੇ। ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਉੱਤਰੀ ਕੈਰੋਲੀਨਾ ਦੀ ਦੀ ਜਗ੍ਹਾ ਕਿਸੇ ਹੋਰ ਸਥਾਨ ਤੇ ਕੀਤਾ ਜਾਵੇਗਾ ਜਲਦ ਹੀ ਨਵੀਂ ਜਗ੍ਹਾ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ ਮਹਾਂਮਾਰੀ ਨੂੰ ਲੈ ਕੇ ਬਣਾਏ ਗਏ ਸੋਸ਼ਲ ਡਿਸਪੈਂਸਿੰਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਲੈ ਕੇ ਟਰੰਪ ਅਤੇ ਉੱਤਰੀ ਕੈਰੋਲੀਨਾ ਦੇ ਗਵਰਨਰ ਵਿਚਕਾਰ ਵਿਵਾਦ ਹੋ ਗਿਆ ਹੈ ਇਸ ਕਾਰਨ ਟਰੰਪ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਨੂੰ ਕਿਤੇ ਹੋਰ ਕਰਵਾਉਣਾ ਚਾਹੁੰਦੇ ਹਨ। ਉੱਥੇ ਹੀ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਨੇ ਸੂਬੇ ਨੂੰ ਹੌਲੀ ਹੌਲੀ ਖੋਲ੍ਹੇ ਜਾਣ ਨੂੰ ਲੈ ਕੇ ਉੱਤਰੀ ਕੈਰੋਲੀਨਾ ਦੇ ਡੈਮੋਕ੍ਰੇਟਿਕ ਗਵਰਨਰ ਦੀ ਆਲੋਚਨਾ ਵੀ ਕੀਤੀ । ਉਨ੍ਹਾਂ ਕਿਹਾ ਕਿ ਕਈ ਸਾਰੇ ਸੂਬੇ ਹਨ ਜੋ ਨੈਸ਼ਨਲ ਕਨਵੈਨਸ਼ਨ ਕਰਵਾਉਣਾ ਚਾਹੁੰਦੇ ਹਨ ਇਨ੍ਹਾਂ ਵਿੱਚ ਟੈਕਸਾਸ ਜਾਰਜੀਆ ਅਤੇ ਫਲੋਰੀਡਾ ਸ਼ਾਮਿਲ ਹਨ । ਅਸੀਂ ਉੱਤਰੀ ਕੈਰੋਲੀਨਾ ਵਿੱਚ ਰਹਿਣਾ ਚਾਹੁੰਦੇ ਸੀ । ਇਹ ਸਾਨੂੰ ਬਹੁਤ ਪਸੰਦ ਹੈ ਇਹ ਇੱਕ ਮਹਾਨ ਸੂਬਾ ਹੈ, ਜਿਸ ਨੂੰ ਮੈਂ ਜਿੱਤਿਆ ਹੈ ਇੱਥੇ ਮੇਰੇ ਕਈ ਦੋਸਤ ਅਤੇ ਰਿਸ਼ਤੇਦਾਰ ਹਨ।
ਟਰੰਪ ਦੀ ਆਖਰੀ ਰੈਲੀ 2 ਮਾਰਚ ਨੂੰ ਹੋਈ ਸੀ :-
ਅਮਰੀਕਾ ਦੇ 45ਵੇਂ ਨੇ ਰਾਸ਼ਟਰਪਤੀ ਟਰੰਪ ਰਿਪਬਲਿਕਨ ਪਾਰਟੀ ਦੇ ਲਈ ਭੀੜ ਇਕੱਠੀ ਕਰਨ ਵਾਲੇ ਸਭ ਤੋਂ ਵੱਡੇ ਨੇਤਾ ਰਹੇ ਹਨ ਨਾਲ ਹੀ ਉਹ ਰੈਲੀਆਂ ਵਿੱਚ ਆਪਣੇ ਵਿਰੋਧੀ ਜੋ ਬਿਡੇਨ ਤੋਂ ਜ਼ਿਆਦਾ ਭੀੜ ਇਕੱਠੀ ਕਰ ਚੁੱਕੇ ਹਨ । ਟਰੰਪ ਵੀਰਵਾਰ ਨੂੰ ਫੰਡ ਇਕੱਠਾ ਕਰਨ ਲਈ ਇੱਕ ਪ੍ਰੋਗਰਾਮ ਵਿੱਚ ਡਲਾਸ ਜਾਣ ਵਾਲੇ ਹਨ । ਉਨ੍ਹਾਂ ਦੀ ਆਖਰੀ ਚੋਣ ਰੈਲੀ 2 ਮਾਰਚ ਨੂੰ ਚਾਰਲੋਟ ਵਿੱਚ ਹੋਈ ਸੀ ।