International

ਅਮਰੀਕਾ ਵਿੱਚ ਸਤੰਬਰ ਤੱਕ 2 ਲੱਖ ਲੋਕਾਂ ਦੀ ਜਾਨ ਲੈ ਸਕਦਾ ਹੈ ਕਰੋਨਾ ਵਾਇਰਸ

ਅਮਰੀਕਾ ਵਿੱਚ ਭਾਰਤੀ ਮੂਲ ਦੇ ਇਕ ਮੰਨੇ ਪ੍ਰਮੰਨੇ ਪ੍ਰੋਫੈਸਰ ਨੇ ਸੁਚੇਤ ਕੀਤਾ ਹੈ ਕਿ ਇਸ ਸਾਲ ਸਤੰਬਰ ਤੱਕ ਦੇਸ਼ ਵਿੱਚ ਕਰੋਨਾ ਵਾਇਰਸ ਵੈਸ਼ਵਿਕ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਸੰਖਿਆ 2 ਲੱਖ ਤੱਕ ਪਹੁੰਚ ਸਕਦੀ ਹੈ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਵੱਡੀ ਗਿਰਾਵਟ ਦੀ ਉਮੀਦ ਕਰਨਾ ਖਿਆਲੀ ਪੁਲਾਅ ਬਣਾਉਣ ਦੇ ਸਾਮਾਨ ਹੋਵੇਗਾ ਹਾਰਵਰਡ ਵਿੱਚ ਗਲੋਬਲ ਹੈਲਥ ਇੰਸਟੀਚਿਊਟ ਦੇ ਮੁਖੀ ਆਸ਼ੀਸ਼ ਝਾ ਨੇ ਬੁੱਧਵਾਰ ਨੂੰ ਸੀ.ਐੱਨ.ਐੱਨ ਵਿੱਚ ਕਿਹਾ ਕਿ ਉਹ ਲੋਕਾਂ ਨੂੰ ਘਰ ਵਿੱਚ ਰਹਿਣ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਉਹ ਲੋਕਾਂ ਨੂੰ ਮਾਸਕ ਪਹਿਨਣ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਜਾਂਚ ਦੀ ਸੰਖਿਆ ਵਧਾਉਣ ਅਤੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਅਪੀਲ ਕਰ ਰਹੇ ਹਨ । ਝਾਅ ਨੇ ਕਿਹਾ ਕਿ ਅਗਰ ਕੋਈ ਮਾਮਲਿਆਂ ਵਿੱਚ ਵੱਡੀ ਗਿਰਾਵਟ ਦੀ ਉਮੀਦ ਕਰ ਰਿਹਾ ਹੈ ਤਾਂ ਉਹ ਖਿਆਲੀ ਪੁਲਾਅ ਹੀ ਪਕਾ ਰਿਹਾ ਹੈ । ਅਗਰ ਆਉਣ ਵਾਲੇ ਤਿੰਨ ਮਹੀਨਿਆਂ ਤੱਕ ਕਰੋਨਾ ਵਾਇਰਸ ਸੰਕ੍ਰਮਣ ਦੇ ਰੋਜ਼ਾਨਾ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਸੰਖਿਆ ਵਿੱਚ ਵਾਧਾ ਨਹੀਂ ਹੁੰਦਾ ਹੈ ਤਾਂ ਵੀ ਸਤੰਬਰ ਤੱਕ ਦੋ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।ਝਾਅ ਨੇ ਕਿਹਾ ਕਿ ਉਨ੍ਹਾਂ ਨੇ ਗਰਮੀ ਦੇ ਮੌਸਮ ਵਿੱਚ ਹਾਲਾਤ ਸੁਧਰਨ ਦੀ ਉਮੀਦ ਕੀਤੀ ਸੀ ਪਰ ਰਿਸਟਾਰਟ ਗਰਮੀ ਵਿੱਚ ਵੀ ਸੰਖਿਆ ਵੱਧ ਰਹੀ ਹੈ ਕਰੋਨਾ ਵਾਇਰਸ ਸੰਕ੍ਰਮਣ ਅਤੇ ਇਸ ਦੇ ਨਾਲ ਹੋਈਆਂ ਮੌਤਾਂ ਦੀ ਸੰਖਿਆ ਦੇ ਮਾਮਲੇ ਵਿੱਚ ਅਮਰੀਕਾ ਵਿਸ਼ਵ ਵਿੱਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ ।

Related posts

Russia-Ukraine War : ਜੰਗ ਜਾਰੀ ਰਹੀ ਤਾਂ ਵਧ ਜਾਵੇਗਾ ਪ੍ਰਮਾਣੂ ਹਮਲੇ ਦਾ ਖ਼ਤਰਾ

Gagan Oberoi

Iran ਨੇ ਫਿਰ ਕੀਤਾ ਪਾਕਿ ‘ਤੇ ਹਮਲਾ, ਅੱਤਵਾਦੀ ਕਮਾਂਡਰ ਇਸਮਾਈਲ ਸ਼ਾਹਬਖਸ਼ ਮਾਰਿਆ, ਜਾਣੋ ਅੱਗੇ ਕੀ ਹੋਵੇਗਾ?

Gagan Oberoi

New York Firing: ਨਿਊਯਾਰਕ ਦੇ ਬਫੇਲੋ ਸੁਪਰਮਾਰਕੀਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤ

Gagan Oberoi

Leave a Comment