Canada

ਉਸਾਰੀ ਅਧੀਨ ਇਮਾਰਤ ਨੂੰ ਲੱਗੀ ਜ਼ਬਰਦਸਤ ਅੱਗ

ਟੋਰਾਂਟੋ,  : ਰੀਜੈਂਟ ਪਾਰਕ ਵਿੱਚ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਮੰਗਲਵਾਰ ਸਵੇਰੇ ਫਾਇਰਫਾਈਟਰਜ਼ ਵੱਲੋਂ ਕਾਬੂ ਪਾ ਲਿਆ ਗਿਆ।
ਫਾਇਰ ਅਮਲੇ ਨੂੰ ਸਵੇਰੇ 9:15 ੳੱੁਤੇ ਕੁਈਨ ਸਟਰੀਟ ਈਸਟ ਤੇ ਸੂਮੈਕ ਸਟਰੀਟ ੳੱੁਤੇ ਸਥਿਤ ਤਿੰਨ ਮੰਜਿ਼ਲਾ ਇਮਾਰਤ ਵਿੱਚ ਲੱਗੀ ਅੱਗ ਬੁਝਾਉਣ ਲਈ ਸੱਦਿਆ ਗਿਆ। ਅੱਗ ਉੱਤੇ 11:00 ਵਜੇ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਅੱਗ ਲੱਗਣ ਸਮੇਂ ਇਮਾਰਤ ਖਾਲੀ ਸੀ।
ਫਾਇਰ ਇਨਵੈਸਟੀਗੇਟਰਜ਼ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਅੱਗ ਲੱਗਣ ਦਾ ਕਾਰਨ ਕੀ ਸੀ। ਪਰ ਹਾਲ ਦੀ ਘੜੀ ਇਸ ਨੂੰ ਸ਼ੱਕੀ ਮੰਨਿਆ ਜਾਣਾ ਜਲਦਬਾਜ਼ੀ ਹੋਵੇਗੀ।

Related posts

Canada considers revoking terror suspect’s citizenship

Gagan Oberoi

ਮਾਰਚ ਬ੍ਰੇਕ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਹੇ ਹਨ ਓਨਟਾਰੀਓ ਦੇ ਸਿੱਖਿਆ ਮੰਤਰੀ

Gagan Oberoi

ਕੈਨੇਡਾ ‘ਚ ਹੁਣ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰਹਿਣਾ ਪਵੇਗਾ ਮਹਿੰਗਾ

Gagan Oberoi

Leave a Comment