Canada

ਸੂਬੇ ‘ਚ ਅੱਜ ਕੋਵਿਡ-19 ਦੇ 13 ਨਵੇਂ ਮਾਮਲੇ ਆਏ : ਡਾ. ਡੀਨਾ

ਕੈਲਗਰੀ : ਅਲਬਰਟਾ ‘ਚ ਬੀਤੇ 24 ਘੰਟਿਆਂ ‘ਚ ਕੋਵਿਡ-19 ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੂਬੇ ‘ਚ ਕੋਰੋਨਾਵਾਇਰਸ ਦੇ 377 ਮਰੀਜ਼ ਹੋ ਗਏ ਹਨ। ਕੈਲਗਰੀ ਦੀ ਗੱਲ ਕਰੀਏ ਤਾਂ ਇਥੇ ਇਸ ਸਮੇਂ 288 ਮਰੀਜ਼ ਕੋਰੋਨਾਵਾਇਰਸ ਦੇ ਅਤੇ ਐਡਮਿੰਟਨ ‘ਚ 45 ਮਰੀਜ਼ ਹਨ। ਸੂਬੇ ‘ਚ ਕੁਲ 7057 ਮਰੀਜ਼ਾਂ ‘ਚੋਂ ਕੁਲ 6537 ਮਰੀਜ਼ ਇਸ ਸਮੇਂ ਤੱਕ ਬਿਲਕੁਲ ਠੀਕ ਹੋ ਚੁੱਕੇ ਹਨ ਜਦੋਂ ਕੇ 51 ਮਰੀਜ਼ ਹਸਪਤਾਲਾਂ ‘ਚ ਦਾਖਲ ਹਨ ਅਤੇ 6 ਆਈ.ਸੀ.ਯੂ. ‘ਚ ਹਨ। ਕੋਰੋਨਾਵਾਇਰਸ ਨਾਲ ਸੂਬੇ ‘ਚ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ ਸੂਬੇ ‘ਚ ਹੁਣ ਤੱਕ 143 ਮੌਤਾਂ ਹੋ ਚੁੱਕੀਆਂ ਹਨ ਹੋਰ ਕੋਈ ਨਵੀਂ ਮੌਤ ਇਸ ਮਹਾਂਮਾਰੀ ਕਾਰਨ ਨਹੀਂ ਹੋਈ ਹੈ।

Related posts

The World’s Best-Selling Car Brands of 2024: Top 25 Rankings and Insights

Gagan Oberoi

Cabinet approves Rs 6,282 crore Kosi Mechi Link Project in Bihar under PMKSY

Gagan Oberoi

ਚੀਨ ਨੇ ਕੈਨੇਡਾ ਤੋਂ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ’ਤੇ ਲਗਾਈ ਪਾਬੰਦੀ

Gagan Oberoi

Leave a Comment