ਟੋਰਾਂਟੋ, ਈਸਟ ਯੌਰਕ ਵਿੱਚ ਚੱਲੀ ਗੋਲੀ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ. ਇਸ ਮੌਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਿਲਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਸੇਂਟ ਡੈਨਿਸ ਤੇ ਗ੍ਰੇਨੋਬਲ ਡਰਾਈਵਜ਼ ਇਲਾਕੇ ਵਿੱਚ ਦੁਪਹਿਰੇ 3:30 ਤੋਂ ਠੀਕ ਪਹਿਲਾਂ ਵਾਪਰੀ। ਜਦੋਂ ਐਮਰਜੰਸੀ ਅਮਲਾ ਮੌਕੇ ਉੱਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਉੱਥੇ ਇੱਕ ਮਹਿਲਾ ਜ਼ਖ਼ਮੀ ਹਾਲਤ ਵਿੱਚ ਮਿਲੀ, ਜੋ ਕਿ ਆਪਣੇ 40ਵਿਆਂ ਵਿੱਚ ਸੀ। ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਬਾਅਦ ਵਿੱਚ ਉਸ ਨੂੰ ਗੰਭੀਰ ਹਾਲਤ ਵਿੱਚ ਟਰੌਮਾ ਸੈਂਟਰ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।