National

95 ਸਾਲਾ ਔਰਤ ਨੂੰ ਬੇਟੇ ਨੇ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆ

ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 95 ਸਾਲਾ ਔਰਤ ਨੂੰ ਕਥਿਤ ਤੌਰ ‘ਤੇ ਉਸ ਦੇ ਬੇਟੇ ਨੇ ਲਗਭਗ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆ ਅਤੇ ਖਾਣਾ ਵੀ ਨਹੀਂ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿੱਚ ਸਥਿਤ ਔਰਤ ਦੇ ਘਰ ਦਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਗੁਆਂਢੀਆਂ ਨੇ ਬਜ਼ੁਰਗ ਔਰਤ ਦਾ ਰੋਣਾ ਸੁਣਿਆ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਬਚਾਇਆ ਗਿਆ।

ਉਨ੍ਹਾਂ ਦੱਸਿਆ ਕਿ ਬਜ਼ੁਰਗ ਔਰਤ ਦੇ ਚਾਰ ਪੁੱਤਰ ਹਨ। ਹਾਲਾਂਕਿ, ਘਰ ਤੋਂ ਬਚਾਏ ਜਾਣ ਤੋਂ ਬਾਅਦ, ਉ ਸਨੂੰ ਇੱਕ ਐਨਜੀਓ ਵਿੱਚ ਲਿਆਂਦਾ ਗਿਆ, ਜਿੱਥੇ ਉਸ ਨੂੰ ਭੋਜਨ ਦਿੱਤਾ ਗਿਆ। ਬਜ਼ੁਰਗ ਔਰਤ ਦਾ ਇਲਾਜ ਚੱਲ ਰਿਹਾ ਹੈ। ਔਰਤ ਨੂੰ ਉਸ ਦੇ ਬੇਟੇ ਦੁਆਰਾ ਜਬਰੀ ਟਾਇਲਟ ਵਿਚ ਬੰਦ ਕਰਨ ਦੀ ਸ਼ਿਕਾਇਤ ਮਿਲਣ ‘ਤੇ ਪੁਲਿਸ ਅਤੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਓਮਾਲੂਰ ਦੇ ਡਾਲਮੀਆ ਬੋਰਡ ਖੇਤਰ ਦੇ ਫਲੈਟ ‘ਤੇ ਪਹੁੰਚ ਗਈ। ਟੀਮ ਨੂੰ ਔਰਤ ਪਖਾਨੇ ਵਿਚ ਪਈ ਮਿਲੀ, ਜਿਸ ਦੀ ਹਾਲਤ ਬਹੁਤ ਹੀ ਗੰਦੀ ਸੀ।

ਪੁਲਿਸ ਨੇ ਦੱਸਿਆ ਕਿ ਪੀੜਤ ਔਰਤ, ਜਿਸ ਦੀ ਪਛਾਣ ਰਾਧਾ ਵਜੋਂ ਹੋਈ ਹੈ, ਕਥਿਤ ਤੌਰ ‘ਤੇ ਸਿਰਫ ਟਾਇਲਟ ਦਾ ਪਾਣੀ ਪੀ ਕੇ ਜ਼ਿੰਦਾ ਰਹੀ। ਰਾਧਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਤੋਂ ਗੁਜ਼ਾਰਾ ਕਰਦੀ ਸੀ, ਜਿਸ ਨੂੰ ਉਸ ਦਾ ਸਭ ਤੋਂ ਛੋਟਾ ਬੇਟਾ ਲੈ ਗਿਆ। ਉਸ ਨੇ ਦੱਸਿਆ ਕਿ ਇੰਨੇ ਅਣਮਨੁੱਖੀ ਵਿਵਹਾਰ ਤੋਂ ਬਾਅਦ ਵੀ ਔਰਤ ਆਪਣੇ ਪੁੱਤਰ ਖਿਲਾਫ ਸ਼ਿਕਾਇਤ ਦਰਜ ਕਰਾਉਣ ਲਈ ਤਿਆਰ ਨਹੀਂ ਹੋਈ।

Related posts

Turkiye condemns Israel for blocking aid into Gaza

Gagan Oberoi

ਪੰਜਾਬੀਆਂ ਦਾ ਕੈਨੇਡਾ ਤੋਂ ਮੋਹ ਹੋ ਰਿਹੈ ਭੰਗ

Gagan Oberoi

Mississauga Man Charged in Human Trafficking Case; Police Seek Additional Victims

Gagan Oberoi

Leave a Comment