Entertainment

ਕਦੇਂ ਟਰੇਨ ‘ਚ ਗਾ ਕੇ ਪੈਸਾ ਕਮਾਉਂਦੇ ਸਨ ਆਯੁਸ਼ਮਾਨ ਖੁਰਾਨਾ, ਹੁਣ ਨੈੱਟ ਵਰਥ ਜਾਣ ਕੇ ਹੋ ਜਾਵੋਗੇ ਹੈਰਾਨ

ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੂਜੀਤ ਸਰਕਾਰ ਦੀ ਫਿਲਮ ਵਿੱਕੀ ਡੋਨਰ ਨਾਲ ਕੀਤੀ ਸੀ। ਆਪਣੀ ਪਹਿਲੀ ਫਿਲਮ ਤੋਂ ਹੀ ਆਯੁਸ਼ਮਾਨ ਖੁਰਾਨਾ ਨੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਲਈ ਸੀ। ਇਸ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਨੇ ਪਰਦੇ ‘ਤੇ ਵੱਖ-ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਪਰ ਅੱਜ ਬਾਲੀਵੁੱਡ ਦੇ ਚੋਟੀ ਦੇ ਅਦਾਕਾਰਾਂ ‘ਚੋਂ ਇਕ ਆਯੁਸ਼ਮਾਨ ਖੁਰਾਨਾ ਨੇ ਫਿਲਮ ਇੰਡਸਟਰੀ ਵਿੱਚ ਏ-ਲਿਸਟਰ ਅਭਿਨੇਤਾ ਬਣਨ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਕਿਸੇ ਸਮੇਂ ਟਰੇਨ ‘ਚ ਗੀਤ ਗਾ ਕੇ ਲੋਕਾਂ ਦਾ ਦਿਲ ਜਿੱਤਣ ਵਾਲੇ ਆਯੁਸ਼ਮਾਨ ਖੁਰਾਨਾ ਅੱਜ ਕਿਸ ਜਾਇਦਾਦ ਦੇ ਮਾਲਕ ਹਨ, ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ।

ਚੰਡੀਗੜ੍ਹ ‘ਚ ਹੋਇਆ ਜਨਮ

ਆਯੁਸ਼ਮਾਨ ਖੁਰਾਨਾ ਦਾ ਜਨਮ 14 ਸਤੰਬਰ 1984 ਨੂੰ ਚੰਡੀਗੜ੍ਹ ‘ਚ ਹੋਇਆ ਸੀ ਤੇ ਅੱਜ ਉਹ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਆਯੁਸ਼ਮਾਨ ਖੁਰਾਨਾ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਵਜੋਂ ਇਕ ਜੋਤਸ਼ੀ ਹਨ ਤੇ ਮਾਂ ਘਰੇਲੂ ਔਰਤ ਹੈ। ਆਯੁਸ਼ਮਾਨ ਖੁਰਾਨਾ ਦਾ ਛੋਟਾ ਭਰਾ ਅਪਾਰਸ਼ਕਤੀ ਖੁਰਾਣਾ ਵੀ ਫਿਲਮ ਇੰਡਸਟਰੀ ਦਾ ਹਿੱਸਾ ਹੈ। ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਪਹਿਲੀ ਨੌਕਰੀ ਦਿੱਲੀ ਵਿੱਚ ਕੀਤੀ, ਜਿੱਥੇ ਉਨ੍ਹਾਂ ਨੇ ਇੱਕ ਆਰਜੇ ਵਜੋਂ ਕੰਮ ਕੀਤਾ।

ਟੈਲੀਵਿਜ਼ਨ ਰਿਐਲਿਟੀ ਸ਼ੋਅ ਜ਼ਰੀਏ ਕੀਤੀ ਸ਼ੁਰੂਆਤ

 

ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ‘ਚ ਆਪਣਾ ਵੱਡਾ ਨਾਂ ਬਣਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਹੈ। ਉਨ੍ਹਾਂ ਆਰਜੇ ਦੀ ਨੌਕਰੀ ਤੋਂ ਬਾਅਦ ਟੀਵੀ ਵੱਲ ਰੁਖ ਕੀਤਾ ਤੇ ਰਿਐਲਿਟੀ ਸ਼ੋਅ ਦਾ ਹਿੱਸਾ ਬਣੇ। ਆਯੁਸ਼ਮਾਨ ਖੁਰਾਨਾ ਨੇ ਰੋਡੀਜ਼ 2 ਨਾਲ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਸੀਜ਼ਨ ਵਿੱਚ ਜਿੱਤ ਦਰਜ ਕੀਤੀ। ਇਸ ਤੋਂ ਬਾਅਦ MTV ਦੇ ਕਈ ਸ਼ੋਅ ਹੋਸਟ ਕੀਤੇ। ਆਯੁਸ਼ਮਾਨ ਖੁਰਾਨਾ 17 ਸਾਲ ਦੀ ਉਮਰ ‘ਚ ਇਕ ਚੈਨਲ ਦੇ ਰਿਐਲਿਟੀ ਸ਼ੋਅ ‘ਪੌਪਸਟਾਰ’ ‘ਚ ਹਿੱਸਾ ਲੈਣ ਤੋਂ ਬਾਅਦ ਚਰਚਾ ‘ਚ ਆਏ ਸੀ।

ਸੰਘਰਸ਼ ਦੇ ਦਿਨਾਂ ‘ਚ ਟਰੇਨ ‘ਚ ਗਾਉਂਦੇ ਸੀ ਗੀਤ

ਆਯੁਸ਼ਮਾਨ ਖੁਰਾਨਾ ਉਹ ਬਾਲੀਵੁੱਡ ਅਭਿਨੇਤਾ ਹੈ, ਜਿਸ ਨੇ ਅਦਾਕਾਰੀ ‘ਚ ਨਾਂ ਕਮਾਉਣ ਤੋਂ ਪਹਿਲਾਂ ਗਾਇਕੀ ਦੀ ਦੁਨੀਆ ‘ਚ ਆਪਣਾ ਜਾਦੂ ਬਿਖੇਰਿਆ ਹੈ। ਕੁਝ ਸਾਲ ਪਹਿਲਾਂ ਆਯੁਸ਼ਮਾਨ ਖੁਰਾਨਾ ਨੇ ਕਪਿਲ ਸ਼ਰਮਾ ਸ਼ੋਅ ‘ਤੇ ਖੁਲਾਸਾ ਕੀਤਾ ਸੀ ਕਿ ਆਪਣੇ ਸੰਘਰਸ਼ ਦੇ ਦਿਨਾਂ ‘ਚ ਉਹ ਆਪਣੇ ਦੋਸਤਾਂ ਨਾਲ ਗੀਤ ਗਾਉਂਦੇ ਹੋਏ ਪੱਛਮ ਐਕਸਪ੍ਰੈਸ ਤੋਂ ਪੰਜਾਬ ਮੇਲ ਤਕ ਜਾਂਦੇ ਸਨ। ਲੋਕਾਂ ਨੇ ਉਨ੍ਹਾਂ ਨੂੰ ਇੰਨਾ ਪਸੰਦ ਕੀਤਾ ਕਿ ਉਨ੍ਹਾਂ ਨੇ ਖੁਸ਼ੀ-ਖੁਸ਼ੀ ਪੈਸੇ ਦੇ ਦਿੱਤੇ। ਇੰਨਾ ਹੀ ਨਹੀਂ, ਆਯੁਸ਼ਮਾਨ ਨੇ ਇਹ ਵੀ ਦੱਸਿਆ ਕਿ ਟੀਸੀ ਉਨ੍ਹਾਂ ਨੂੰ ਕਿਹਾ ਕਰਦਾ ਸੀ ਕਿ ਤੁਹਾਡੇ ਗੀਤਾਂ ਦੀ ਟਰੇਨ ‘ਚ ਕਾਫੀ ਡਿਮਾਂਡ ਹੈ। ਅਜਿਹਾ ਕਰਦੇ ਹੋਏ ਆਯੁਸ਼ਮਾਨ ਥੋੜ੍ਹੇ ਜਿਹੇ ਪੈਸੇ ਕਮਾਉਂਦੇ ਸਨ।

ਅਸਲ ਨੈੱਟ ਵਰਥ ਜਾਣ ਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ‘ਚ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦੇਣ ਵਾਲੇ ਆਯੁਸ਼ਮਾਨ ਖੁਰਾਨਾ ਅੱਜਕੱਲ੍ਹ ਇਕ ਫਿਲਮ ‘ਚ ਕਰੋੜਾਂ ਦਾ ਖਰਚਾ ਲੈਂਦੇ ਹਨ ਅਤੇ ਆਪਣੇ ਪਰਿਵਾਰ ਨਾਲ ਮੁੰਬਈ ‘ਚ ਰਹਿੰਦੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਆਯੁਸ਼ਮਾਨ ਖੁਰਾਨਾ ਇੱਕ ਫਿਲਮ ਲਈ ਲਗਪਗ 10 ਕਰੋੜ ਰੁਪਏ ਚਾਰਜ ਕਰਦੇ ਹਨ ਅਤੇ ਉਨ੍ਹਾਂ ਦੀ ਨੈੱਟਵਰਥ ਲਗਪਗ 9 ਮਿਲੀਅਨ ਯਾਨੀ ਕਰੀਬ 67 ਕਰੋੜ ਹੈ। ਆਯੁਸ਼ਮਾਨ ਖੁਰਾਨਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਡਾਕਟਰ ਜੀ’ ਤੇ ਐਕਸ਼ਨ ਹੀਰੋ ‘ਚ ਨਜ਼ਰ ਆਉਣਗੇ।

Related posts

Canadian Armed Forces Eases Entry Requirements to Address Recruitment Shortfalls

Gagan Oberoi

ਬ੍ਰਿਟੇਨ ‘ਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ

Gagan Oberoi

Anushka Ranjan sets up expert panel to support victims of sexual violence

Gagan Oberoi

Leave a Comment