ਜਨੇਵਾ- ਡਬਲਿਊਐਚਓ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਕਰਨ ਵਾਲਾ ਵੈਰੀਅੰਟ ਹੁਣ ਤੱਕ ਦੁਨੀਆ ਦੇ 44 ਦੇਸ਼ਾਂ ਵਿਚ ਫੈਲ ਚੁੱਕਾ ਹੈ। ਹੈਲਥ ਏਜੰਸੀ ਨੇ ਕਿਹਾ ਕਿ ਭਾਰਤ ਵਿਚ ਪਿਛਲੇ ਸਾਲ ਅਕਤੂਬਰ ਵਿਚ ਮਿਲਿਆ ਬੀ.1.617 ਵੈਰੀਅਟੰ ਡਬਲਿਊਐਚਓ ਦੇ ਸਾਰੇ 6 ਰੀਜਨ ਦੇ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ।
ਇਸ ਤੋਂ ਇਲਾਵਾ ਸਾਨੂੰ ਪੰਜ ਹੋਰਨਾਂ ਦੇਸ਼ਾਂ ਤੋਂ ਵੀ ਇਸ ਦੀ ਜਾਣਕਾਰੀ ਮਿਲੀ ਹੈ। ਭਾਰਤ ਤੋਂ ਇਲਾਵਾ ਇਸ ਵੈਰੀਅੰਟ ਦਾ ਸਭ ਤੋਂ ਜ਼ਿਆਦਾ ਅਸਰ ਬਰਤਾਨੀਆ ਵਿਚ ਦੇਖਿਆ ਗਿਆ।
ਡਬਲਿਊਐਚਓ ਮੁਤਾਬਕ, ਇੰਡੀਅਨ ਵੈਰੀਅੰਟ ਤੋਂ ਇਲਾਵਾ ਬ੍ਰਿਟੇਨ, ਬਰਾਜ਼ੀਲ ਅਤੇ ਸਾਊਥ ਅਫਰੀਕਾ ਵਿਚ ਕੋਰੋਨਾ ਵੈਰੀਅੰਟ ਚਿੰਤਾ ਦਾ ਸਬਬ ਬਣੇ ਹੋਏ ਹਨ। ਇਹ ਵੈਰੀਅੰਟ ਓਰਿਜ਼ਨਲ ਵਾਇਰਸ ਤੋਂ ਜ਼ਿਆਦਾ ਖਤਰਨਾਕ ਹਨ। ਇਸ ਦੇ ਵੀ ਸਬੂਤ ਮਿਲੇ ਹਨ ਕਿ ਇਹ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ। ਇਸ ਤੋਂ ਪਹਿਲਾਂ ਡਬਲਿਊਐਚਓ ਨੇ ਕੋਰੋਨਾ ਦੀ ਦੂਜੀ ਲਹਿਰ ਵਿਚ ਭਾਰਤ ਵਿਚ ਫੈਲ ਰਹੇ ਸਟਰੇਨ ਨੂੰ ਕੌਮਾਂਤਰੀ ਪੱਧਰ ’ਤੇ ਚਿੰਤਾਜਨਕ ਦੱਸਿਆ ਸੀ। ਕੋਰੋਨਾ ’ਤੇ ਡਬਲਿਊਐਚਓ ਦੀ ਮੁਖੀ ਮਾਰਿਆ ਵੈਨ ਮੁਤਾਬਕ ਇੱਕ ਛੋਟੇ ਸੈਂਪਲ ਸਾਈਜ਼ ’ਤੇ ਕੀਤੀ ਗਈ ਲੈਬ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਇਸ ਵੈਰੀਅੰਟ ’ਤੇ ਐਂਟੀਬਾਡੀਜ਼ ਦਾ ਘੱਟ ਅਸਰ ਹੋ ਰਿਹਾ ਹੈ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਇਸ ਵੈਰੀਅੰਟ ਵਿਚ ਵੈਕਸੀਨ ਦੇ ਪ੍ਰਤੀ ਜ਼ਿਆਦਾ ਪ੍ਰਤੀਰੋਧਕ ਸਮਰਥਾ ਹੈ। ਡਬਲਿਊਐਚਓ ਦੀ ਚੀਫ਼ ਸਾਇੰਟੀਸਟ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਭਾਰਤ ਵਿਚ ਵਾਇਰਸ ਦੀ ਦਰ ਅਤੇ ਮੌਤਾਂ ਚਿੰਤਾਜਨਕ ਹਨ। ਪਿਛਲੇ 24 ਘੰਟੇ ਵਿਚ ਦੁਨੀਆ ਵਿਚ 7 ਲੱਖ 10 ਹਜ਼ਾਰ 122 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 13,444 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਕੇਸ ਹੁਣ ਵੀ ਭਾਰਤ ਵਿਚ ਮਿਲ ਰਹੇ ਹਨ।
previous post