‘ਓਟਵਾ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹਾਇਤੀ ਦੇ ਰਾਸ਼ਟਰਪਤੀ ਜੌਵੇਨਲ ਮੋਇਸ ਦੀ ਉਨ੍ਹਾਂ ਦੇ ਹੀ ਘਰ ਦਾਖਲ ਹੌ ਕੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੌਨਫਕੀਤੇ ਗਏ ਕਤਲ ਦੀ ਉਹ ਨਿਖੇਧੀ ਕਰਦੇ ਹਨ।
ਇਸ ਦੇ ਨਾਲ ਹੀ ਟਰੂਡੌ ਨੇ ਆਖਿਆ ਕਿ ਕੈਨੇਡਾ ਹਾਇਤੀ ਦੇ ਲੌਕਾਂ ਦੀ ਮਦਦ ਤੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ। ਜਿਕਰਯੋਗ ਹੈ ਕਿ ਅੱਜ ਸਵੇਰੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੋਇਸ ਦੇ ਘਰ ਦਾਖਲ ਹੌ ਕੇ ਉਨ੍ਹਾਂ ਦੀ ਜਾਨ ਲੈ ਲਈ ਤੇ ਉਨ੍ਹਾਂ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ।
ਪਹਿਲਾਂ ਤੋਂ ਹੀ ਹਿੰਸਾ ਨਾਲ ਘਿਰੇ ਹੋਏ, ਸਰਕਾਰ ਵਿਰੋਧੀ ਮੁਜ਼ਾਹਰਿਆਂ ਦਾ ਸਾਹਮਣਾ ਕਰਨ ਵਾਲੇ ਤੇ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਨੂੰ ਵੇਖਣ ਵਾਲੇ ਇਸ ਦੇਸ ਵਿੱਚ ਇਸ ਤਰ੍ਹਾਂ ਦੀ ਘਟਨਾ ਨੇ ਸਾਰਿਆਂ ਦੀ ਹਿੰਮਤ ਨੂੰ ਹੋਰ ਢਾਹ ਲਾਈ ਹੈ।
ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਇਸ ਘਟਨਾ ਨਾਲ ਕਾਫੀ ਅਸਥਿਰਤਾ ਪੈਦਾ ਹੋਈ ਹੈ।
previous post