ਸੰਘੀ ਸਿਹਤ ਮੰਤਰੀ ਪੈਟੀ ਹਜਦੂ ਨੇ ਅਲਬਰਟਾ ਦੇ ਸਿਹਤ ਮੰਤਰੀ ਨੂੰ ਇਕ ਪੱਤਰ ਭੇਜ ਕੇ ਪੁੱਛਿਆ ਹੈ ਕਿ ਉਹ ਸੂਬੇ ਵਿਚ ਆਪਣੀਆਂ ਸਾਰੀਆਂ ਕੋਵਿਡ-19 ਸਿਹਤ ਪਾਬੰਦੀਆਂ ਹਟਾਉਣ ਦੀ ਯੋਜਨਾ ਬਾਰੇ ਚਿੰਤਾਵਾਂ ਸਾਂਝੀਆਂ ਕਰਦੇ ਹਨ।
ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਟਰੋ ਨੂੰ ਲਿਖੇ ਪੱਤਰ ਵਿਚ ਹਜਦੂ ਨੇ ਕਿਹਾ ਕਿ ਉਹ ਕੈਨੇਡੀਅਨ ਪ੍ਰੀਡੀਆਟ੍ਰਿਕ ਸੁਸਾਇਟੀ ਦੇ ਇਸ ਕਦਮ ਨੂੰ ਬੇਲੋੜਾ ਅਤੇ ਜੋਖਿਮ ਭਰਿਆ ਜੂਆ ਦੱਸਣ ਨਾਲ ਸਹਿਮਤ ਹਨ।
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮਾਡਲਿੰਗ ਡੈਲਟਾ ਵੈਰੀਐਂਟ ਦੇ ਵੱਧਦੇ ਮਾਮਲਿਆਂ ਅਤੇ ਖਤਰੇ ਨੂੰ ਲੈ ਕੇ ਭਵਿੱਖਵਾਣੀਆਂ ਕੀਤੀਆਂ ਗਈਆਂ ਹਨ ਅਤੇ ਸਾਰੀਆਂ ਸਰਕਾਰਾਂ ਨੂੰ ਕੈਨੇਡੀਆਈ ਲੋਕਾਂ ਦੀ ਸੁਰੱਖਿਆ ਦੇ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ।
ਹਜਦੂ ਨੇ ਕਿਹਾ ਕਿ ਉਹ ਅਲਬਰਟਾ ਦੇ ਫੈਸਲੇ ਦੇ ਪਿੱਛੇ ਤਰਕ ਅਤੇ ਵਿਗਿਆਨ ਨੂੰ ਬੇਹਤਰ ਢੰਗ ਨਾਲ ਸਮਝਣਾ ਚਾਹੁੰਦੀ ਹੈ। ਪਿਛਲੇ ਹਫਤੇ ਸੂਬੇ ਨੇ ਸਾਰੀਆਂ ਕਰੋਨਾ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਅਤੇ ਕਿਹਾ ਕਿ ਕੋਵਿਡ-19 ਦੇ ਲਈ ਪੋਜੀਟਿਵ ਟੈਸਟ ਵਾਲੇ ਲੋਕਾਂ ਦੇ ਕਰੀਬੀ ਸੰਪਰਕਾਂ ਨੂੰ ਅਲੱਗ ਕਰਨ ਦੀ ਲੋੜ ਨਹੀਂ ਹੈ ਅਤੇ 16 ਅਗਸਤ ਤੋਂ ਸੰਕਰਮਿਤ ਲੋਕਾਂ ਨੂੰ ਹੁਣ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੋਵੇਗੀ।