Canada Entertainment FILMY india International National News Punjab Sports Video

ਸੜਕ ਹਾਦਸੇ ਵਿੱਚ ਤਿੰਨ ਦੀ ਮੌਤ, 10 ਜ਼ਖਮੀਂ

ਇੱਥੋਂ ਦੇ ਹਨੂੰਮਾਨਗੜ੍ਹ ਰੋਡ ’ਤੇ ਅਕਾਲ ਅਕੈਡਮੀ ਨੇੜੇ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਲੋਕ ਇੱਕ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਪਿੰਡ ਮੁਮੇਰਾ ਕਲਾਂ ਤੋਂ ਖੇਤ ਵਿੱਚ ਕੰਮ ਕਰਨ ਲਈ ਪਿੰਡ ਰਾਮਪੁਰੀਆ ਜਾ ਰਹੇ ਸਨ। ਇਸ ਦੌਰਾਨ ਏਲਨਾਬਾਦ ਦੇ ਹਨੂੰਮਾਨਗੜ੍ਹ ਰੋਡ ਤੇ ਅਕਾਲ ਅਕੈਡਮੀ ਦੇ ਕੋਲ ਪਿੱਛੇ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ।
ਜਾਣਕਾਰੀ ਅਨੁਸਾਰ ਸਾਹਮਣੇ ਤੋਂ ਆ ਰਹੇ ਹੋਰ ਵਾਹਨ ਨੂੰ ਬਚਾਉਣ ਦੌਰਾਨ ਬੱਸ ਟਰੈਕਟਰ ਟਰਾਲੀ ਨਾਲ ਜਾ ਟਕਾਰਈ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਰੀਬ 10 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਏਲਨਾਬਾਦ ਵਿੱਚ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਦਿੱਤੀ ਹੈ।

Related posts

ਈਸਟ ਯੌਰਕ ਵਿੱਚ ਚੱਲੀ ਗੋਲੀ, ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ

gpsingh

ਰਾਮਲਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀ

Gagan Oberoi

ICRIER Warns of Sectoral Strain as US Tariffs Hit Indian Exports

Gagan Oberoi

Leave a Comment