National

ਸੋਮਵਾਰ ਨੂੰ ਜੀ-20 ਸੰਮੇਲਨ ‘ਚ ਸ਼ਾਮਲ ਹੋਣਗੇ PM ਮੋਦੀ, ਕਈ ਨੇਤਾਵਾਂ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਬਾਲੀ ‘ਚ ਹੋਣ ਵਾਲੇ 17ਵੇਂ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਬਾਲੀ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਦੇ ਹੋਰ ਨੇਤਾਵਾਂ ਦੇ ਨਾਲ ਵਿਸ਼ਵ ਅਰਥਵਿਵਸਥਾ, ਊਰਜਾ, ਵਾਤਾਵਰਣ, ਖੇਤੀਬਾੜੀ, ਸਿਹਤ ਅਤੇ ਡਿਜੀਟਲ ਪਰਿਵਰਤਨ ਸਮੇਤ ਸਮਕਾਲੀ ਪ੍ਰਸੰਗਿਕਤਾ ਦੇ ਮੁੱਖ ਮੁੱਦਿਆਂ ‘ਤੇ ਚਰਚਾ ਵੀ ਕਰਨਗੇ।

ਕਈ ਆਗੂਆਂ ਨਾਲ ਮੀਟਿੰਗ ਕਰਨਗੇ

ਵਿਦੇਸ਼ ਸਕੱਤਰ ਨੇ ਦੱਸਿਆ ਕਿ ਪੀਐੱਮ ਮੋਦੀ ਬਾਲੀ ਸੰਮੇਲਨ ਵਿੱਚ ਤਿੰਨ ਕਾਰਜਕਾਰੀ ਸੈਸ਼ਨਾਂ ਵਿੱਚ ਸ਼ਾਮਲ ਹੋਣਗੇ। ਸਿਖਰ ਸੰਮੇਲਨ ਦੌਰਾਨ ਪੀਐਮ ਮੋਦੀ ਜੀ-20 ਦੇ ਨੇਤਾਵਾਂ ਨਾਲ ਕਈ ਦੁਵੱਲੀ ਬੈਠਕਾਂ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਭਾਰਤ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੀ ਤਿਕੜੀ ਹੋਵੇਗੀ। ਜੀ-20 ਵਿੱਚ ਇਹ ਪਹਿਲੀ ਵਾਰ ਹੈ ਜਦੋਂ ਤਿੰਨਾਂ ਵਿੱਚ ਵਿਕਾਸਸ਼ੀਲ ਦੇਸ਼ ਅਤੇ ਉਭਰਦੀਆਂ ਅਰਥਵਿਵਸਥਾਵਾਂ ਸ਼ਾਮਲ ਹੋਣਗੀਆਂ।

Related posts

ਅਗਲੇ ਦੋ ਦਿਨ ਪੰਜਾਬ-ਹਰਿਆਣਾ ‘ਚ ਹੋਏਗੀ ਬਾਰਸ਼

Gagan Oberoi

ਵਿਕ ਜਾਏਗਾ ਮਹਾਰਾਜਾ ਦਲੀਪ ਸਿੰਘ ਦਾ ਮਹਿਲ

Gagan Oberoi

StatCan Map Reveals Where Toronto Office Jobs Could Shift to Remote Work

Gagan Oberoi

Leave a Comment