International

ਸਿੱਖ ਪਾਇਲਟ ਜਸਪਾਲ ਸਿੰਘ ਲੰਡਨ ਤੋਂ ਆਕਸੀਜਨ ਕੰਸਨਟ੍ਰੇਟਰ ਲੈ ਕੇ ਭਾਰਤ ਪਹੁੰਚਿਆ

ਲੰਡਨ –  ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਸਿੱਖਭਾਈਚਾਰਾ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੇ ਤਹਿਤ ਵਰਜਿਨ ਐਟਲਾਂਟਿਕ ਏਅਰ ਲਾਈਨ ਵੀ ਭਾਰਤ ਦੀ ਮਦਦ ਕਰ ਰਿਹਾ ਹੈ।
ਖ਼ਾਲਸਾ ਏਡ ਵੱਲੋਂ ਯੂ ਕੇ ਤੋਂ ਭੇਜੇ 200 ਆਕਸੀਜਨ ਕੰਸਨਟ੍ਰੇਟਰ ਲੈ ਕੇ ਸਿੱਖ ਪਾਇਲਟ ਜਸਪਾਲ ਸਿੰਘ ਭਾਰਤ ਪਹੁੰਚ ਗਿਆ ਹੈ। ਜਸਪਾਲ ਸਿੰਘ ਨੇ ਲੰਡਨ ਦੇਹੀਥਰੋ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਾਹੀਂ ਬੋਇੰਗ 737 ਰਾਹੀਂ ਉਡਾਣ ਭਰੀ। ਉਹਨਾ ਆਕਸੀਜਨ ਕੰਸਨਟ੍ਰੇਟਰਾਂ ਲਈ ਸੇਵਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਵੀਕੀਤਾ।ਦੱਸਣਯੋਗ ਹੈ ਕਿ ਵਰਜਿਨ ਐਟਲਾਂਟਿਕ ਦੇ ਇਕ ਹੋਰ ਪਾਇਲਟ ਕ੍ਰਿਸ ਹਾਲ ਨੇ ਹੋਰ ਆਕਸੀਜਨ ਦੀ ਸਪਲਾਈ ਸੁਰੱਖਿਅਤ ਕਰਨ ਲਈ ਇਕ ਫੰਡਰੇਜ਼ਰਸਥਾਪਿਤ ਕੀਤਾ। ਸਹਿਯੋਗੀ ਅਤੇ ਏਅਰ ਲਾਈਨ ਦੇ ਦੋਸਤਾਂ ਨੇ ਹੁਣ ਤੱਕ ਸਿਰਫ ਤਿੰਨ ਦਿਨਾਂ ਵਿਚ 13,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ।

Related posts

India’s Adani Faces Scrutiny for Port Deal in Myanmar

Gagan Oberoi

ਬਾਇਡਨ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਪ੍ਰਸ਼ੰਸਾ ਕੀਤੀ

Gagan Oberoi

Russia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟ

Gagan Oberoi

Leave a Comment