Punjab

ਸਿੰਘ ਸਾਹਿਬ ਦੇ ਸੁਰੱਖਿਆ ਵਾਪਸ ਨਾ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਪੈਰ ਫੁੱਲਣੇ ਸ਼ੁਰੂ

ਸਿੰਘ ਸਾਹਿਬ ਵੱਲੋੰ ਪੰਜਾਬ ਪੁਲਿਸ ਦੀ ਸੁਰੱਖਿਆ ਨਾ ਲੇੈਣ ਦੇ ਫੈਸਲੇ ਤੋਂ ਬਾਅਦ ਪੁਲਿਸ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਸਰਕਾਰ / ਪੁਲਿਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ਦੇ ਪੁਲਿਸ  ਕਮਿਸ਼ਨਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲੀ ਲਈ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਟਾਫ ਨਾਲ ਸੰਪਰਕ ਕਰ ਰਹੇ ਹਨ ਪਰ ਸਿੰਘ ਦੇ ਹੁਕਮਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੈਡਕੁਆਟਰ ਵੱਲੋਂ ਸੁਰੱਖਿਆ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨਾਲ ਕੁੱਲ 6 (ਤਿੰਨ ਪੰਜਾਬ ਪੁਲਿਸ ਤੇ ਤਿੰਨ ਆਈਆਰਬੀ) ਦੇ ਜਵਾਨ ਤੈਨਾਤ ਸਨ, ਜਿਨਾਂ ‘ਚੋਂ ਤਿੰਨ ਨੂੰ ਵਾਪਸ ਬੁਲਾ ਲਿਆ ਗਿਆ ਸੀ ਤੇ ਹੁਣ ਬੀਤੇ ਦਿਨੀ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਦੇ ਮੁੱਦੇ ‘ਤੇ ਚੁਫੇਰਿਓਂ ਘਿਰੀ ਪੰਜਾਬ ਸਰਕਾਰ ਇਸ ਮਾਮਲੇ ਨੂੰ ਕਵਰ ਕਰਨ ‘ਤੇ ਲੱਗ ਗਈ ਹੈ ਤੇ ਸਿੰਘ ਸਾਹਿਬ ਦੀ ਸੁਰੱਖਿਆ ਬਹਾਲ ਕਰਕੇ ਸਿੰਘ ਸਾਹਿਬ ਨਾਲ ਮੁੜ ਤੈਨਾਤ ਕਰਨ ਦੀ ਕੋਸ਼ਿਸ਼ ‘ਚ ਹੈ ਪਰ ਸਿੰਘ ਸਾਹਿਬ ਨੇ ਸਾਫ ਮਨਾ ਕੀਤਾ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਦੇ 10 ਮੁਲਾਜ਼ਮ ਸਿੰਘ ਸਾਹਿਬ ਨਾਲ ਤੈਨਾਤ ਕਰ ਦਿੱਤੇ ਗਏ ਹਨ।
ਦੂਜੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਰੱਖਿਆ ਨਾ ਲਏ ਜਾਣ ਬਾਬਤ ਪੁੱਛੇ ਜਾਣ ‘ਤੇ ਸਿਰਫ ਏਨਾ ਕਿਹਾ ਕਿ ਸਿੰਘ ਸਾਹਿਬ ਫਿਲਹਾਲ ਬਾਹਰ ਹਨ, ਉਨਾਂ ਦੇ ਅੰਮ੍ਰਿਤਸਰ ਪਰਤਣ ‘ਤੇ ਇਸ ਮਾਮਲੇ ‘ਤੇ ਉਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਦੂਜੇ ਪਾਸੇ ਕੱਲ ਤੋਂ ਘੱਲੂਘਾਰਾ ਹਫਤਾ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਖੇਤਰਾਂ ਸਮੇਤ ਸ਼ਹਿਰ ਦੇ ਕਈ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਹੈ ਤੇ ਪੁਲਿਸ ਦੇ ਨਾਲ ਨਾਲ ਪੈਰਾ ਮਿਲਟ੍ਰੀ ਫੋਰਸ ਦੇ ਜਵਾਨ ਤੈਨਾਤ ਕਰ ਦਿੱਤੇ ਹਨ।

Related posts

ਪਟਾਕੇ ਚਲਾਉਣ ਵਾਲਿਆਂ ‘ਤੇ ਭੜਕੇ ਗੌਤਮ ਗੰਭੀਰ, ਕਿਹਾ …

Gagan Oberoi

ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਰੂਪਨਗਰ ‘ਚ ਵੰਡੇ ਗਰਾਂਟਾਂ ਦੇ ਗੱਫੇ, ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਕਮੇਟੀ ਕਰੇਗੀ ਰਿਕਾਰਡ ਦੀ ਜਾਂਚ

Gagan Oberoi

Kadha Prasad – Blessed Sweet Offering – Traditional Recipe perfect for a Gurupurab langar

Gagan Oberoi

Leave a Comment