ਨਿਊਯਾਰਕ ਸ਼ਹਿਰ ਦੇ ਜੇਐੱਫਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨਿਚਰਵਾਰ ਸ਼ਾਮ ਨੂੰ ਲੈਪਟਾਪ ‘ਚ ਧੂੰਆਂ ਨਿਕਲਣ ਕਾਰਨ ਜੈੱਟਬਲੂ ਫਲਾਈਟ ਨੂੰ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਡਬਲਯੂਏਬੀਸੀ-ਟੀਵੀ ਨੇ ਦੱਸਿਆ ਕਿ ਜੈੱਟਬਲੂ ਫਲਾਈਟ 662 ਦੇ ਚਾਲਕ ਦਲ ਨੇ ਰਾਤ ਕਰੀਬ 8 ਵਜੇ ਬਾਰਬਾਡੋਸ ਤੋਂ ਉਡਾਣ ਭਰਨ ਤੋਂ ਬਾਅਦ ਕੈਬਿਨ ‘ਚ ਕੰਪਿਊਟਰ ਤੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ। ਜਹਾਜ਼ ਵਿਚ 167 ਲੋਕ ਸਵਾਰ ਸਨ, ਜਿਨ੍ਹਾਂ ਨੂੰ ਐਮਰਜੈਂਸੀ ਸਲਾਈਡ ਦੀ ਵਰਤੋਂ ਕਰ ਕੇ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।