Entertainment News

ਰੌਸ਼ਨ ਪ੍ਰਿੰਸ ਦੇ ਨਿਰਦੇਸ਼ਨ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਥਰਟੀਨ’ ਦੀ ਸ਼ੂਟਿੰਗ ਸ਼ੁਰੂ

ਵਿਨੀਪੈਗ- ‘ਫੇਮ ਸਕੂਲ ਅਤੇ ਸਟੂਡੀਓ’ ਵੱਲੋਂ ਬਣਾਈ ਜਾ ਰਹੀ ਮੈਨੀਟੋਬਾ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਥਰਟੀਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਮ ਦਾ ਨਿਰਦੇਸ਼ਨ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਕਰਨਗੇ। ਫ਼ਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਦਾ ਦਿਨ ਮੈਨੀਟੋਬਾ ਵਿੱਚ ਪੰਜਾਬੀਆਂ ਲਈ ਇਤਿਹਾਸਕ ਦਿਨ ਹੋ ਨਿੱਬੜਿਆ ਹੈ। ਇਸ ਫ਼ਿਲਮ ਵਿੱਚ ਸੈਵੀ ਸੂਦ, ਹਰਲੀਨ ਕੌਰ ਤੇ ਰਾਜ ਮੁੱਖ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਗੋਪਿਕਾ, ਰਾਜਵੀਰ ਤੇ ਗੌਰਵ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।

ਹਰਲੀਨ ਕੌਰ ਨੇ ਕਿਹਾ, ‘ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਹੁਣ ਕੁਝ ਕਰ ਦਿਖਾਉਣ ਦਾ ਸਮਾਂ ਹੈ। ਇਹ ਮੌਕਾ ਦੇਣ ਲਈ ਮੈਂ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ।’ ਫ਼ਿਲਮ ਦੇ ਨਿਰਦੇਸ਼ਕ ਰੌਸ਼ਨ ਪ੍ਰਿੰਸ ਨੇ ਕਿਹਾ, ‘ਫ਼ਿਲਮ ਦੇ ਐਲਾਨ ਦੇ ਨਾਲ ਹੀ ਅਸੀਂ ਫ਼ਿਲਮ ਦੀ ਕਹਾਣੀ ਤੇ ਪਾਤਰਾਂ ਬਾਰੇ ਇਮਾਨਦਾਰੀ ਨਾਲ ਵਿਚਾਰ ਕੀਤਾ। ਮੈਂ ਆਸ ਕਰਦਾ ਹਾਂ ਕਿ ਸਭ ਕੁੱਝ ਠੀਕ ਰਹੇਗਾ ਅਤੇ ਅਸੀਂ ਆਪਣੇ ਕੰਮ ਨਾਲ ਨਿਆਂ ਕਰ ਸਕਾਂਗੇ।’ ਉਸ ਨੇ ਕਿਹਾ, ‘ਪੰਜਾਬੀ ਫ਼ਿਲਮ ਨਿਰਮਾਣ ਉਦਯੋਗ ਵਿੱਚ ਇਹ ਸਾਡਾ ਪਹਿਲਾ ਕਦਮ ਹੈ, ਅਸੀਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ।’

Related posts

ਰਣਵੀਰ ਸਿੰਘ ਦੀ ਫਿਲਮ 83 ਦਸੰਬਰ ਵਿਚ ਹੋਵੇਗੀ ਰਿਲੀਜ਼

Gagan Oberoi

Arrest Made in AP Dhillon Shooting Case as Gang Ties Surface in Canada

Gagan Oberoi

‘ਨਾਟੋ’ ਏਸ਼ੀਆ ਵਿੱਚ ਅਰਾਜਕਤਾ ਨਾ ਪੈਦਾ ਕਰੇ: ਚੀਨ

Gagan Oberoi

Leave a Comment