International

ਰੂਸ ਦੀ ਅਮਰੀਕਾ-ਯੂਰਪ ਨੂੰ ਧਮਕੀ; 300 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ

ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਤੇਲ ਦੀ ਦਰਾਮਦ ‘ਤੇ ਪਾਬੰਦੀ ਦੇ “ਘਾਤਕ” ਨਤੀਜੇ ਹੋਣਗੇ, ਜੇਕਰ ਪੱਛਮੀ ਸਹਿਯੋਗੀ ਯੂਕਰੇਨ ਨੂੰ ਲੈ ਕੇ ਮਾਸਕੋ ‘ਤੇ ਹੋਰ ਪਾਬੰਦੀਆਂ ‘ਤੇ ਵਿਚਾਰ ਕਰਦੇ ਹਨ। ਨੋਵਾਕ ਨੇ ਰੂਸੀ ਨਿਊਜ਼ ਏਜੰਸੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੌਰਾਨ ਕਿਹਾ, “ਰਸ਼ੀਅਨ ਤੇਲ ‘ਤੇ ਪਾਬੰਦੀ ਦੇ ਵਿਸ਼ਵ ਬਾਜ਼ਾਰ ਲਈ ਘਾਤਕ ਨਤੀਜੇ ਨਿਕਲਣਗੇ। ਕੀਮਤਾਂ ‘ਚ ਵਾਧਾ ਅਣ-ਅਨੁਮਾਨਿਤ ਹੋਵੇਗਾ – ਪ੍ਰਤੀ ਬੈਰਲ $ 300 ਤੋਂ ਵੱਧ, ਜੇ ਇਸ ਤੋਂ ਵੱਧ ਨਹੀਂ।’ ਨੋਵਾਕ ਨੇ ਅੱਗੇ ਕਿਹਾ ਕਿ ਯੂਰਪੀਅਨ ਮਾਰਕੀਟ ‘ਚ ਰੂਸੀ ਤੇਲ ਦਾ ਬਦਲ ਏਨੀ ਜਲਦੀ ਲੱਭਣਾ ‘ਅਸੰਭਵ’ ਹੈ। ਇਸ ਵਿੱਚ ਇਕ ਸਾਲ ਤੋਂ ਵੱਧ ਸਮਾਂ ਲੱਗੇਗਾ ਅਤੇ ਇਹ ਯੂਰਪੀਅਨ ਖਪਤਕਾਰਾਂ ਲਈ ਬਹੁਤ ਮਹਿੰਗਾ ਹੋਵੇ।

“ਯੂਰਪੀਅਨ ਸਿਆਸਤਦਾਨਾਂ ਨੂੰ ਫਿਰ ਇਮਾਨਦਾਰੀ ਨਾਲ ਆਪਣੇ ਨਾਗਰਿਕਾਂ, ਖਪਤਕਾਰਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਕਿ ਜੇਕਰ ਦਰਾਮਦ ਬੰਦ ਹੋਈ ਤਾਂ ਉਨ੍ਹਾਂ ਗੈਸ ਸਟੇਸ਼ਨਾਂ, ਤੇਲ ਕੀਮਤਾਂ, ਬਿਜਲੀ ਆਦਿ ਸਾਰਿਆਂ ਲਈ ਬਹੁਤ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨੋਵਾਕ ਨੇ ਕਿਹਾ ਕਿ ਰੂਸੀ ਤੇਲ ‘ਤੇ ਪਾਬੰਦੀ ਦੀ ਗੱਲਬਾਤ ‘ਅਸਥਿਰਤਾ’ ਪੈਦਾ ਕਰ ਸਕਦੀ ਹੈ ਤੇ ਖਪਤਕਾਰਾਂ ਲਈ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਨੋਰਡ ਸਟ੍ਰੀਮ 2 ਪਾਈਪਲਾਈਨ ਪ੍ਰੋਜੈਕਟ ‘ਤੇ ਰੋਕ ਦੇ ਬਦਲੇ ਵਜੋਂ ਰੂਸ ਨੋਰਡ ਸਟ੍ਰੀਮ 1 ਪਾਈਪਲਾਈਨ ਰਾਹੀਂ ਸਪਲਾਈ ਰੋਕ ਸਕਦਾ ਹੈ।

ਨੋਵਾਕ ਨੇ ਕਿਹਾ, “ਹੁਣ ਤਕ ਅਸੀਂ ਇਹ ਫੈਸਲਾ ਨਹੀਂ ਕੀਤਾ ਹੈ। ਕਿਸੇ ਨੂੰ ਵੀ ਇਸ ਦਾ ਫਾਇਦਾ ਨਹੀਂ ਹੋਵੇਗਾ।”

Related posts

Indian National Himanshi Khurana Killed in Toronto, Police Investigate Suspected Intimate Partner Violence

Gagan Oberoi

End of Duty-Free U.S. Shipping Leaves Canadian Small Businesses Struggling

Gagan Oberoi

Bihar News: ਮਧੂਬਨੀ ‘ਚ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆਏ ਸਕੂਲੀ ਵਿਦਿਆਰਥੀ, 9 ਬੱਚੇ ਬੇਹੋਸ਼

Gagan Oberoi

Leave a Comment